ਮਾਮਲਾ ਕਾਰ ''ਚ ਸੜੇ 5 ਮਿੱਤਰਾਂ ਦਾ,''ਥੋੜ੍ਹੀ ਦੇਰ ਹੋਰ ਠਹਿਰ ਜਾ'' ਗਾਣਾ ਸੁਣਦਿਆਂ ਦੀ ਵੀਡੀਓ ਵਾਇਰਲ

Friday, Nov 20, 2020 - 06:06 PM (IST)

ਸੰਗਰੂਰ (ਹਨੀ ਕੋਹਲ): ਸੰਗਰੂਰ 'ਚ ਹੋਏ ਭਿਆਨਕ ਸੜਕ ਹਾਦਸੇ 'ਚ ਜਿੱਥੇ 5 ਲੋਕ ਸੜ ਕੇ ਆਪਣੀ ਜਾਨ ਗੁਆ ਚੁੱਕੇ ਸਨ ਪਰ ਇਸ ਹਾਦਸੇ ਤੋਂ ਪਹਿਲਾਂ ਕਿਸ ਤਰ੍ਹਾਂ ਸਾਰੇ ਦੋਸਤ ਖ਼ੁਸ਼ੀ ਦੇ ਨਾਲ ਰੱਖੇ ਪਾਰਟੀ ਸਮਾਗਮ 'ਚ ਆ ਰਹੇ ਹਨ। ਉਸ ਦਾ ਇਕ ਵੀਡੀਓ ਪਲੇਅਰ ਮਿਲਿਆ ਹੈ, ਜਿਸ 'ਚ ਸਾਬਕਾ ਕੈਪਟਨ ਸੁਖਮਿੰਦਰ ਸਿੰਘ ਆਪਣੇ ਮੋਬਾਇਲ ਤੋਂ ਵੀਡੀਓ ਬਣਾ ਰਹੇ ਹਨ ਅਤੇ ਸਾਰੇ ਦੋਸਤ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ। ਇਹ ਵੀਡੀਓ ਦਿਨ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ ਕਿ ਅਤੇ ਹਾਦਸਾ 10 ਵਜੇ ਹੋਇਆ ਹੈ। ਦੱਸ ਦੇਈਏ ਕਿ ਵੀਡੀਓ ਮੋਗਾ ਤੋਂ ਚੱਲਣ ਦੇ ਸਮੇਂ ਗੱਡੀ 'ਚ ਬਣਾਇਆ ਜਾ ਰਿਹਾ ਹੈ, ਜਿਸ 'ਚ ਗਾਣਾ ਚੱਲ ਰਿਹਾ ਹੈ। 'ਰੱਬ ਕਹਿੰਦਾ ਥੋੜ੍ਹੀ ਦੇਰ ਹੋਰ ਠਹਿਰ ਜਾ ਤੇਰੇ ਲਈ ਵੱਡੀ ਗੱਲਬਾਤ ਸੋਚੀ ਹੈ'।

ਇਹ ਵੀ ਪੜ੍ਹੋਕਾਰ ਅੰਦਰ ਸੜ ਕੇ ਸੁਆਹ ਹੋਣ ਵਾਲੇ 5 ਮਿੱਤਰਾਂ ਨੇ ਮਰਨ ਤੋਂ ਪਹਿਲਾਂ ਕਰਾਈ ਤਸਵੀਰ ਬਣੀ ਆਖ਼ਰੀ ਯਾਦ

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਪੰਜ ਦੋਸਤਾਂ ਦੀ ਇਕ ਤਸਵੀਰ ਵਾਇਰਲ ਹੋਈ ਸੀ। ਇਸ ਤਸਵੀਰ 'ਚ ਪੰਜੇ ਦੋਸਤ ਇਕੱਠੇ ਬੈਠੇ ਦਿਖਾਈ ਦੇ ਰਹੇ ਹਨ, ਜੋ ਉਨ੍ਹਾਂ ਲਈ ਉਨ੍ਹਾਂ ਦੀ ਹਮੇਸ਼ਾ ਲਈ ਯਾਦ ਬਣ ਗਈ।

ਇਹ ਵੀ ਪੜ੍ਹੋਅੱਠ ਮਹੀਨਿਆਂ ਬਾਅਦ ਖੁੱਲ੍ਹਿਆ ਰਾਕ ਗਾਰਡਨ, ਬਿਨਾਂ ਮਾਸਕ ਤੋਂ ਘੁੰਮਦੇ ਦਿਖਾਈ ਦਿੱਤੇ ਸੈਲਾਨੀ


author

Shyna

Content Editor

Related News