ਸੰਗਰੂਰ ਜ਼ਿਲ੍ਹੇ ''ਚ ਕੋਰੋਨਾ ਕਾਰਣ 2 ਦੀ ਮੌਤ, 71 ਨਵੇਂ ਕੇਸ ਆਏ ਸਾਹਮਣੇ

Monday, Sep 14, 2020 - 02:01 AM (IST)

ਸੰਗਰੂਰ ਜ਼ਿਲ੍ਹੇ ''ਚ ਕੋਰੋਨਾ ਕਾਰਣ 2 ਦੀ ਮੌਤ, 71 ਨਵੇਂ ਕੇਸ ਆਏ ਸਾਹਮਣੇ

ਸੰਗਰੂਰ,(ਬੇਦੀ, ਵਿਵੇਕ ਸਿੰਧਵਾਨੀ, ਰਵੀ)- ਜ਼ਿਲ੍ਹਾ ਸੰਗਰੂਰ ’ਚ 2 ਹੋਰ ਮੌਤਾਂ ਕੋਰੋਨਾ ਵਾਇਰਸ ਨਾਲ ਹੋ ਗਈਆਂ ਜਦਕਿ 71 ਨਵੇਂ ਕੇਸ ਸਾਹਮਣੇ ਆਏ। ਜਾਣਕਾਰੀ ਅਨੁਸਾਰ ਸੁਨਾਮ ਦੇ 65 ਸਾਲਾ ਵਿਅਕਤੀ ਦੀ ਮੋਹਾਲੀ ਦੇ ਹਸਪਤਾਲ ਅਤੇ ਸੰਗਰੂਰ ਦੀ 59 ਸਾਲਾ ਔਰਤ ਦੀ ਪੀ. ਜੀ. ਆਈ . ਚੰਡੀਗੜ੍ਹ ’ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਲੇ ’ਚ ਅੱਜ 71 ਨਵੇਂ ਕੇਸ ਆਉਣ ਨਾਲ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2743 ਤੱਕ ਪੁੱਜ ਚੁੱਕੀ ਹੈ 2231 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਜ਼ਿਲੇ ’ਚ ਹੁਣ 401 ਕੇਸ ਐਕਟਿਵ ਹਨ ਤੇ ਮੌਤਾਂ ਦਾ ਅੰਕੜਾ 111 ਤੱਕ ਪੁੱਜ ਚੁੱਕਾ ਹੈ।

ਬਰਨਾਲਾ ’ਚ 29 ਨਵੇਂ ਕੇਸ ਆਏ ਸਾਹਮਣੇ
ਜ਼ਿਲ੍ਹਾ ਬਰਨਾਲਾ ਵਿਚ ਹੁਣ ਤੱਕ 24388 ਸਸਪੈਕਟਡ ਕੇਸ ਕੋਰੋਨਾ ਵਾਇਰਸ ਦੇ ਸਾਹਮਣੇ ਆਏ ਹਨ। 24388 ਮਰੀਜ਼ਾਂ ਦੇ ਹੀ ਸੈਂਪਲ ਲਏ ਗਏ। ਜਿਨ੍ਹਾਂ ’ਚੋਂ 1465 ਮਰੀਜ਼ ਪਾਜ਼ੇਟਿਵ ਪਾਏ ਗਏ ਤੇ 22218 ਕੇਸ ਨੈਗੇਟਿਵ ਪਾਏ ਗਏ। 705 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ। ਜ਼ਿਲੇ ਵਿਚ ਹੁਣ ਤੱਕ 1018 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਜਦੋਂਕਿ ਜ਼ਿਲਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ 29 ਨਵੇਂ ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ’ਚੋਂ 29 ਕੇਸ ਸਾਹਮਣੇ ਆਏ ਹਨ। ਸ਼ਹਿਰ ਬਰਨਾਲਾ ਦੇ ਅਲੱਗ-ਅਲੱਗ ਹਿੱਸਿਆਂ ’ਚੋਂ 22 ਕੇਸ, ਬਲਾਕ ਧਨੌਲਾ ’ਚੋਂ 4 ਕੇਸ ਜਦੋਂਕਿ ਬਲਾਕ ਮਹਿਲ ਕਲਾਂ ’ਚੋਂ ਵੀ 1 ਅਤੇ ਬਲਾਕ ਤਪਾ ’ਚੋਂ 2 ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲਾ ਬਰਨਾਲਾ ਵਿਚ 1465 ਕੇਸ ਸਾਹਮਣੇ ਆਏ ਹਨ। ਜਿਸ ’ਚੋਂ 29 ਮਰੀਜ਼ ਠੀਕ ਹੋ ਕੇ ਅੱਜ ਘਰਾਂ ਨੂੰ ਪਰਤ ਗਏ ਹਨ। 416 ਕੇਸ ਐਕਟਿਵ ਹਨ। ਬਰਨਾਲਾ ਅਰਬਨ ਵਿਚ ਇਕ ਮਰੀਜ਼ ਦੀ ਮੌਤ ਹੋਣ ਨਾਲ ਹੁਣ ਤੱਕ ਜ਼ਿਲੇ ਵਿਚ ਕੁੱਲ 31 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਬਲਾਕ ਵਾਈਜ ਡਿਟੇਲ

ਬਰਨਾਲਾ ਅਰਬਨ ਕਨਫਰਮ ਕੇਸ 855

ਡਿਸਚਾਰਜ 584

ਐਕਵਿਟ 256

ਮੌਤ 16

ਬਲਾਕ ਤਪਾ ਵਿਚ ਕਨਫਰਮ ਕੇਸ 308

ਡਿਸਚਾਰਜ 235

ਐਕਟਿਵ 68

ਮੌਤ 5

ਬਲਾਕ ਧਨੌਲਾ ਵਿਚ ਕਨਫਰਮ ਕੇਸ 181

ਡਿਸਚਾਰਜ 111

ਐਕਟਿਵ 65

ਮੌਤ 5

ਬਲਾਕ ਮਹਿਲ ਕਲਾਂ ਵਿਚ ਕਨਫਰਮ ਕੇਸ 121

ਡਿਸਚਾਰਜ 88

ਐਕਟਿਵ 28

ਮੌਤ 5


author

Bharat Thapa

Content Editor

Related News