23 ਸਾਲਾ ਮੁਟਿਆਰ ਨਾਲ ਵਿਆਹ ਤੋਂ ਬਾਅਦ ਬਜ਼ੁਰਗ ਦਾ ਜਿਊਣਾ ਹੋਇਆ ਔਖਾ (ਵੀਡੀਓ)

Tuesday, Feb 12, 2019 - 10:22 AM (IST)

ਸੰਗਰੂਰ (ਹਨੀ ਕੋਹਲੀ)— ਬੀਤੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ 23 ਸਾਲਾ ਕੁੜੀ ਵੱਲੋਂ 65 ਸਾਲਾ ਬਜ਼ੁਰਗ ਸ਼ਮਸ਼ੇਰ ਸਿੰਘ ਨਾਲ ਲਾਵਾਂ ਲੈਂਦਿਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਇਸ ਵਿਆਹ ਦੇ ਚਰਚੇ ਹਰ ਪਾਸੇ ਹੋਣ ਲੱਗੇ। ਉਥੇ ਹੀ ਵਿਆਹ ਤੋਂ ਕੁੱਝ ਦਿਨਾਂ ਬਾਅਦ ਇਸ ਜੋੜੇ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਇਨ੍ਹਾਂ ਦੀ ਸੁਰੱਖਿਆ ਦੇ ਹੁਕਮ ਜਾਰੀ ਕੀਤੇ ਸਨ। ਪਰ ਹੁਣ ਇਕ ਵਾਰ ਫਿਰ ਇਹ ਜੋੜਾ ਚਰਚਾ ਵਿਚ ਆ ਗਿਆ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਮਸ਼ੇਰ ਸਿੰਘ ਤੇ ਅਣਪਛਾਤੇ ਵਿਅਕਤੀ 'ਚ ਰੱਜ ਕੇ ਬਹਿਸ ਹੋ ਰਹੀ ਹੈ। ਵਿਅਕਤੀ ਵੱਲੋਂ ਜਦੋਂ ਸ਼ਮਸ਼ੇਰ ਸਿੰਘ ਨੂੰ 23 ਸਾਲਾ ਕੁੜੀ ਨਾਲ ਵਿਆਹ ਕਰਾਉਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਵਿਆਹ ਬਾਰੇ ਪੁੱਛਣ ਦਾ ਕੋਈ ਹੱਕ ਨਹੀਂ ਹੈ। ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਇਹ ਵਿਆਹ ਆਪਸੀ ਸਹਿਮਤੀ ਨਾਲ ਹੋਇਆ ਹੈ। ਉਸ ਨੇ ਕੁੱਝ ਗਲਤ ਨਹੀਂ ਕੀਤਾ ਹੈ।

ਦੱਸਣਯੋਗ ਹੈ ਕਿ ਇਸ ਤਰ੍ਹਾਂ ਫੋਨ 'ਤੇ ਤੰਗ ਪ੍ਰੇਸ਼ਾਨ ਕਰਨ ਵਾਲੀ ਇਹ ਪਹਿਲੀ ਫੋਨ ਕਾਲ ਨਹੀਂ ਹੈ ਇਸ ਤੋਂ ਪਹਿਲਾਂ ਵੀ ਸ਼ਮਸ਼ੇਰ ਸਿੰਘ ਨੂੰ ਕਈ ਫੋਨ ਆ ਚੁੱਕੇ ਹਨ ਤੇ ਕਈ ਧਮਕੀਆਂ ਵੀ ਮਿਲ ਚੁੱਕੀਆਂ ਹਨ, ਜਿਸ ਤੋਂ ਬਾਅਦ ਸ਼ਮਸ਼ੇਰ ਸਿੰਘ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਰੱਖਿਆ ਦੀ ਮੰਗ ਕੀਤੀ ਸੀ।


author

cherry

Content Editor

Related News