ਢੀਂਡਸਾ ਨੂੰ ਟਿਕਟ ਮਿਲਣ ’ਤੇ ਪਾਰਟੀ ਵਰਕਰ ਬਾਗੋ ਬਾਗ

Monday, Apr 08, 2019 - 04:01 AM (IST)

ਢੀਂਡਸਾ ਨੂੰ ਟਿਕਟ ਮਿਲਣ ’ਤੇ ਪਾਰਟੀ ਵਰਕਰ ਬਾਗੋ ਬਾਗ
ਸੰਗਰੂਰ (ਵਿਕਾਸ)-ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇਕ ਮੀਟਿੰਗ ਪਿੰਡ ਚੰਨੋਂ ਵਿਖੇ ਹੋਈ, ਜਿਸ ਵਿਚ ਪਾਰਟੀ ਵਲੋਂ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਪੰਜਾਬ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੇਣ ’ਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂ ਬਲਜਿੰਦਰ ਸਿੰਘ ਗੋਗੀ ਚੰਨੋਂ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਭਵਾਨੀਗਡ਼੍ਹ ਨੇ ਦੱਸਿਆ ਕਿ ਟਿਕਟ ਮਿਲਣ ਤੋਂ ਬਾਅਦ 8 ਮਾਰਚ ਨੂੰ ਪਹਿਲੀ ਵਾਰ ਹਲਕੇ ’ਚ ਪਹੁੰਚਣ ’ਤੇ ਪਿੰਡ ਚੰਨੋਂ ਵਿਖੇ ਢੀਂਡਸਾ ਦਾ ਇਲਾਕੇ ਦੀ ਸੰਗਤ ਤੇ ਪਾਰਟੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਪਰਮਿੰਦਰ ਢੀਂਡਸਾ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਹਰਦੇਵ ਸਿੰਘ, ਜਸਪਾਲ ਸਿੰਘ ਪਾਲੀ, ਜਸਵੀਰ ਸਿੰਘ ਭਰਾਜ, ਸਤਿਗੁਰੂ ਸਿੰਘ, ਬੱਬੀ ਵਡ਼ੈਚ, ਰਜਿੰਦਰ ਸਿੰਘ, ਨਾਜਰ ਸਿੰਘ ਖੇਡ਼ੀ ਗਿੱਲਾ, ਬਿੱਲੂ ਲੋਮਿਸ, ਦਰਵੇਸ਼ ਸਿੰਘ ਕਾਲਾਝਾਡ਼, ਮਹਿੰਦਰ ਸਿੰਘ ਕਾਲਾਝਾਡ਼, ਕਰਨੈਲ ਸਿੰਘ ਕਾਲਾਝਾਡ਼, ਵਰਿੰਦਰ ਸਿੰਘ ਕਾਲਾਝਾਡ਼, ਅਮਰੀਕ ਸਿੰਘ, ਅਮਰਜੀਤ ਸਿੰਘ ਚੰਨੋਂ, ਖਾਨ ਚੰਦ ਚੰਨੋਂ, ਬਲਦੇਵ ਸਿੰਘ ਚੰਨੋਂ, ਲਖਵੀਰ ਸਿੰਘ ਪੰਚ ਚੰਨੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Related News