ਦੂਜੇ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ

Friday, Apr 05, 2019 - 04:00 AM (IST)

ਦੂਜੇ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ
ਸੰਗਰੂਰ (ਜੈਨ)- ਪੱਕੀ ਗਲੀ ਵਿਖੇ ਡਾ. ਮਹੇਸ਼ ਜਿੰਦਲ ਦੀ ਅਗਵਾਈ ਹੇਠ ਇਕ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਦੇ ਸ਼ੂਗਰ, ਯੂਰਿਕ ਐਸਿਡ, ਟਾਈਫਾਈਡ ਅਤੇ ਖੂਨ ਆਦਿ ਦੇ ਮੁਫਤ ਟੈਸਟ ਕੀਤੇ ਗਏ। ਕੈਂਪ ’ਚ ਡਾ. ਮਹੇਸ਼ ਜਿੰਦਲ ਵੱਲੋਂ ਮਰੀਜ਼ਾਂ ਦੀ ਜਾਂਚ ਵੀ ਕੀਤੀ ਗਈ। ਕੈਂਪ ’ਚ ਡਾ. ਸੰਜੇ ਕੁਮਾਰ ਨੇ ਮਰੀਜ਼ਾਂ ਨੂੰ ਸਿਹਤਮੰਦ ਰਹਿਣ ਲਈ ਕੁਝ ਜ਼ਰੂਰੀ ਸੁਝਾਅ ਵੀ ਦਿੱਤੇ। ਉਨ੍ਹਾਂ ਕਿਹਾ ਕਿ ਭਵਿੱਖ ’ਚ ਅਜਿਹੇ ਹੋਰ ਕੈਂਪ ਵੀ ਆਯੋਜਿਤ ਕੀਤੇ ਜਾਣਗੇ।

Related News