ਪੁਲਸ ਵੱਲੋਂ ਲੋਡ਼ੀਂਦਾ ਭਗੌਡ਼ਾ ਕਾਬੂ

Tuesday, Apr 02, 2019 - 04:13 AM (IST)

ਪੁਲਸ ਵੱਲੋਂ ਲੋਡ਼ੀਂਦਾ ਭਗੌਡ਼ਾ ਕਾਬੂ
ਸੰਗਰੂਰ (ਸ਼ਾਮ)-ਤਪਾ ਪੁਲਸ ਨੇ ਅਦਾਲਤ ’ਚ ਲੋਡ਼ੀਂਦਾ ਭਗੌਡ਼ਾ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਜਾਨਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 12 ਜੂਨ 2018 ਨੂੰ ਲੁੱਟ-ਖੋਹ ਕਰਨ ਦੀ ਨੀਅਤ ਨਾਲ ਇਲਾਕੇ ’ਚ ਘੁੰਮ ਰਹੇ ਇਕ ਗਿਰੋਹ ਖਿਲਾਫ ਸੀ.ਆਈ.ਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਮੁਕੱਦਮਾ ਦਰਜ ਕਰਵਾਇਆ ਸੀ, ਜਿਸ ਦੇ 2 ਦੋਸ਼ੀਆਂ ਤਰਸੇਮ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਜੈਤੋ, ਇਕਬਾਲ ਸਿੰਘ ਡੱਬਰੀ ਵਾਲਾ ਨੂੰ ਪੁਲਸ ਨੇ ਮੌਕੇ ’ਤੇ ਕਾਬੂ ਕਰ ਕੇ ਅਦਾਲਤ ’ਚ ਪੇਸ਼ ਕਰ ਦਿੱਤੇ ਸੀ ਪਰ ਇਕ ਮੁਕੱਦਮੇ ਨਾਲ ਲੋਡ਼ੀਂਦੇ ਤਿੰਨ ਹੋਰ ਦੋਸ਼ੀਆਂ ਗਗਨਦੀਪ ਸਿੰਘ, ਬਲਕਰਨ ਸਿੰਘ ਅਤੇ ਪ੍ਰਦੀਪ ਸਿੰਘ ਵਾਸੀ ਰਾਮਪੁਰ ਪੁਲਸ ਇਨ੍ਹਾਂ ਦੀ ਭਾਲ ਕਰ ਰਹੀ ਸੀ ਤਾਂ ਮਾਣਯੋਗ ਅਦਾਲਤ ਨੇ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ 14 ਦਸੰਬਰ 2018 ਨੂੰ ਭਗੌਡ਼ਾ ਕਰਾਰ ਦੇ ਦਿੱਤਾ ਸੀ। ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਇਸ ਮੁਕੱਦਮੇ ਨਾਲ ਸੰਬੰਧਤ ਇਕ ਦੋਸ਼ੀ ਬਲਕਰਨ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਰਾਮਪੁਰਾ ਘੁਡ਼ੈਲੀ ਚੌਕ ਖਡ਼੍ਹਾ ਆਪਣੇ ਦੂਸਰੇ ਸਾਥੀਆਂ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਜਗਸੀਰ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਉਕਤ ਦੋਸ਼ੀ ਨੂੰ ਫਡ਼ ਕੇ ਮਾਣਯੋਗ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ ਇਸ ਮੁਕੱਦਮੇ ਨਾਲ ਭਗੌਡ਼ੇ 2 ਦੋਸ਼ੀ ਅਜੇ ਵੀ ਫਰਾਰ ਹਨ।

Related News