ਸੂਬੇ ਦੀ ਆਰਥਕਤਾ ਨੂੰ ਬਚਾਉਣ ਲਈ ਉਦਯੋਗਿਕ ਸੈਕਟਰ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ : ਕਾਂਝਲਾ

Monday, Apr 01, 2019 - 04:00 AM (IST)

ਸੂਬੇ ਦੀ ਆਰਥਕਤਾ ਨੂੰ ਬਚਾਉਣ ਲਈ ਉਦਯੋਗਿਕ ਸੈਕਟਰ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ : ਕਾਂਝਲਾ
ਸੰਗਰੂਰ (ਜੈਨ)- ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਕਾਰਨ ਇੰਡਸਟਰੀ ਦਿਨੋਂ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਸੂਬੇ ਦੀ ਆਰਥਕਤਾ ਨੂੰ ਮਜ਼ਬੂਤ ਕਰਨ ਲਈ ਉਦਯੋਗਿਕ ਸੈਕਟਰ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਇਹ ਵਿਚਾਰ ਧੂਰੀ ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਪਨ ਕਾਂਝਲਾ ਨੇ ਲੰਘੀ ਰਾਤ ਸਥਾਨਕ ਰਤਨਾ ਰਿਜ਼ਾਰਟ ਵਿਖੇ ਹੋਈ ਇੰਡਸਟਰੀ ਚੈਂਬਰ ਦੀ ਮੀਟਿੰਗ ’ਚ ਮੌਜੂਦ ਉਦਯੋਗਪਤੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਧੂਰੀ ਇੰਡਸਟਰੀ ਚੈਂਬਰ ਦੇ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ’ਚ ਚੈਂਬਰ ਦੇ ਮੌਜੂਦਾ ਪ੍ਰਧਾਨ ਵਿਪਨ ਕਾਂਝਲਾ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੇ ਚਲਦਿਆਂ ਮੁਡ਼ ਚੈਂਬਰ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਵਿਪਨ ਕਾਂਝਲਾ ਨੇ ਸੂਬਾ ਸਰਕਾਰ ਵੱਲੋਂ ਥੋਪੇ ਗਏ ਪੰਜਾਬ ਸਟੇਟ ਡਿਵੈੱਲਪਮੈਂਟ ਟੈਕਸ ਦੀ ਵੀ ਤਿੱਖੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਆਰਥਕਤਾ ਉਸ ਦੀ ਇੰਡਸਟਰੀ ’ਤੇ ਨਿਰਭਰ ਕਰਦੀ ਹੈ ਅਤੇ ਵਿਸ਼ਵ ਭਰ ਅੰਦਰ ਜਿੰਨੇ ਵੀ ਵਿਕਸਤ ਦੇਸ਼ ਹਨ, ਉਨ੍ਹਾਂ ਸਾਰਿਆਂ ਦੀ ਅਰਥਵਿਵਸਥਾ ਉਦਯੋਗਾਂ ’ਤੇ ਆਧਾਰਤ ਹੈ। ਉਨ੍ਹਾਂ ਸਰਕਾਰ ਤੋਂ ਸੂਬੇ ਦੀ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਨੀਤੀਆਂ ਨੂੰ ਸਰਲ ਬਣਾਉਣ ਅਤੇ ਤਰਜੀਹ ਦੇਣ ਦੀ ਅਪੀਲ ਵੀ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਜਨੀਸ਼ ਗਰਗ ਰਾਜੂ, ਮਦਨ ਲਾਲ ਬਾਂਸਲ, ਬਸੰਤ ਕੁਮਾਰ, ਸੀਤਾ ਰਾਮ, ਪਵਨ ਗਰਗ, ਅਸ਼ੋਕ ਭੰਡਾਰੀ, ਜਨਕ ਰਾਜ ਮੀਮਸਾ, ਐਡਵੋਕੇਟ ਪਵਨ ਗਰਗ, ਆਸ਼ੂ ਸਿੰਗਲਾ, ਅਰੁਣ ਆਰੀਆ, ਰਾਕੇਸ਼ ਕੁਮਾਰ ਅਤੇ ਰਮੇਸ਼ ਕੁਮਾਰ ਆਦਿ ਵੀ ਮੌਜੂਦ ਸਨ।

Related News