ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੇ ਸਨਮਾਨਤ
Wednesday, Mar 27, 2019 - 04:02 AM (IST)

ਸੰਗਰੂਰ (ਯਾਸੀਨ)-ਆਜ਼ਾਦੀ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ਨੂੰ ਸਮਰਪਿਤ ਸਥਾਨਕ ਵਿਕਰਾਂਤ ਪੈਲੇਸ ਵਿਖੇ ਇਲਾਕੇ ਦੀ ਮਸ਼ਹੂਰ ਸੰਸਥਾ ਡੈਮੋਕਰੇਟਕਿ ਪ੍ਰੈੱਸ ਕਲੱਬ ਵੱਲੋਂ ਇਕ ਸੰਖੇਪ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਦੀ ਉੱਘੀ ਸਮਾਜਸੇਵੀ ਸੰਸਥਾ ਰਾਮਗਡ਼੍ਹੀਆ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਅਤੇ ਕੇ. ਐੱਸ. ਗਰੁੱਪ ਮਾਲਰਕੋਟਲਾ ਦੇ ਐੱਮ. ਡੀ. ਸ. ਗੁਰਦੀਪ ਸਿੰਘ ਧੀਮਾਨ ਪਹੁੰਚੇ ਜਦੋਂਕਿ ਸਮਾਗ਼ਮ ਦੀ ਪ੍ਰਧਾਨਗੀ ਸੰਤ ਬਾਬਾ ਰਾਜਵਰਿੰਦਰ ਸਿੰਘ ਜੀ ਟਿੱਬੇ ਵਾਲਿਆਂ ਨੇ ਕੀਤੀ। ਸਮਾਗਮ ਦੌਰਾਨ ਜਥੇਦਾਰ ਹਾਕਮ ਸਿੰਘ ਚੱਕ ਅਤੇ ਸਮਸ਼ਾਦ ਅਨਸਾਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਲੇਖਕ ਰਾਜੇਸ਼ ਰਿਖੀ ਪੰਜਗਰਾਈਆਂ, ਲੇਖਕ ਡਾ. ਮੁਹੰਮਦ ਇਰਸ਼ਾਦ, ਲੇਖਕ ਪੰਮੀ ਫੱਗੂਵਾਲੀਆ, ਲੇਖਕ ਮੁਹੰਮਦ ਸ਼ਫੀਕ, ਲੇਖਕ ਦਰਸ਼ਨ ਸਿੰਘ ਬਾਜਵਾ, ਲੇਖਕ ਮੱਘਰ ਕੁਠਾਲਵੀ ਦੁਆਰਾ ਲਿਖੀਆਂ ਕਿਤਾਬਾਂ ਲਈ ਇਨ੍ਹਾਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਹਲਕੇ ਦਾ ਮਾਣ ਇੰਟਰਨੈਸ਼ਨਲ ਖਿਡਾਰੀ ਸਿਲਵਰ ਮੈਡਲ ਵਿਜੇਤਾ ਅਮਨਦੀਪ ਸਿੰਘ ਚੱਕ ਅਤੇ ਸਮਾਜਸੇਵੀ ਐਡਵੋਕੇਟ ਮਾਰੂਫ ਥਿੰਦ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਜਦੋਂਕਿ ਲਿਖਾਰੀਆਂ ਅਤੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲਿਆਂ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਪੱਤਰਕਾਰ ਯਾਸੀਨ ਅਲੀ ਨੇ ਦੇਸ਼ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਸ਼ਹਾਦਤ ’ਤੇ ਰੌਸ਼ਨੀ ਪਾਈ ਅਤੇ ਮਾਮੂਨ ਰਸ਼ੀਦ ਦੁਆਰਾ ਕਲੱਬ ਦੀ ਕਾਰਗੁਜ਼ਾਰੀ ਮਹਿਮਾਨਾਂ ਨੂੰ ਦੱਸੀ ਗਈ ਜਦੋਂ ਕਿ ਆਏ ਮਹਿਮਾਨਾਂ ਦਾ ਸਵਾਗਤ ਅਸਲਮ ਨਾਜ਼ ਨੇ ਕੀਤਾ।ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਚੇਅਰਮੈਨ ਗੁਰਦੀਪ ਸਿੰਘ ਧੀਮਾਨ ਅਤੇ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਲਿਆਂ ਨੇ ਕਲੱਬ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਇਸ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੀ ਭਰਪੂਰ ਸਲਾਘਾ ਕਰਦਿਆਂ ਸਾਂਝੇ ਤੋਰ ਤੇ ਕਿਹਾ ਕਿ ਕਲੱਬ ਦੁਆਰਾ ਕੀਤਾ ਇਹ ਉੱਦਮ ਪ੍ਰਸੰਸ਼ਾ ਦੇ ਕਾਬਿਲ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਮਿਲਣ ਵਾਲਾ ਮਾਨ ਸਨਮਾਨ ਉਸ ਲਈ ਪ੍ਰੇਰਨਾ ਹੁੰਦਾ ਹੈ ਅਤੇ ਉਸ ਨੂੰ ਜੀਵਨ ਵਿੱਚ ਹੋਰ ਅੱਗੇ ਵਧਣ ਲਈ ਸਹਾਈ ਹੁੰਦਾ ਹੈ।ਕਲੱਬ ਪ੍ਰਧਾਨ ਬਲਬੀਰ ਸਿੰਘ ਕੁਠਾਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੋਕੇ ਮੌਲਾਨਾ ਵਹਾਬ ਉਦ ਦੀਨ ਕਾਸਮੀ, ਜਥੇਦਾਰ ਹਾਕਮ ਸਿੰਘ ਚੱਕ, ਮੌਲਾਨਾ ਮੁਜਤਬਾ ਯਜਦਾਨੀ, ਮੁਫਤੀ ਮੁਹੰਮਦ ਸਾਕਿਬ ਕਾਸਮੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗ਼ਮ ‘ਚ ਸ਼ਹਿਰ ਦੀਆਂ ਵੱਖ ਵੱਖ ਸਮਾਜਸੇਵੀ ਸੰਸਥਾਵਾਂ, ਕਲੱਬਾਂ ਅਤੇ ਸਿਆਸੀ ‘ਤੇ ਸਮਾਜੀ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ‘ਚ ਮੌਜੂਦ ਸਨ।