ਮਾਮਲਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਂਝਾ ਆਸਰਾ ਵੈੱਲਫੇਅਰ ਸੋਸਾਇਟੀ ਦੀ ਜਗ੍ਹਾ ’ਤੇ ਜਿੰਦਾ ਲਾਉਣ ਦਾ
Tuesday, Mar 26, 2019 - 04:21 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਸਾਂਝਾ ਆਸਰਾ ਵੈੱਲਫੇਅਰ ਸੋਸਾਇਟੀ ਦੀ ਲੈਬ ’ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੁਝ ਜਗ੍ਹਾ ’ਤੇ ਲਾਇਆ ਗਿਆ ਜਿੰਦਾ ਆਉਣ ਵਾਲੇ ਦਿਨਾਂ ਲਈ ਪ੍ਰਸ਼ਾਸਨ ਲਈ ਸਿਰਦਰਦੀ ਬਣ ਸਕਦਾ ਹੈ। ਕਿਉਂਕਿ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ, ਸੰਘਰਸ਼ਸ਼ੀਲ ਜਥੇਬੰਦੀਆਂ, ਸਾਰੀਆਂ ਪਾਰਟੀਆਂ ਦੇ ਕੌਂਸਲਰ ਤੇ ਕਿਸਾਨ ਯੂਨੀਅਨ ਨੇ ਸਾਂਝਾ ਆਸਰਾ ਵੈੱਲਫੇਅਰ ਸੋਸਾਇਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜੇਕਰ ਸੋਸਾਇਟੀ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਂਦਾ ਹੈ ਖੇਤਰ ’ਚ ਭਾਰੀ ਗਿਣਤੀ ’ਚ ਲੋਕ ਉਨ੍ਹਾਂ ਦੇ ਸਮਰਥਨ ’ਚ ਡਟ ਜਾਣਗੇ। ਇਸ ਸਬੰਧ ’ਚ ਅੱਜ ਸਾਰੇ ਕੌਂਸਲਰ ਵੀ ਸੋਸਾਇਟੀ ’ਚ ਉਨ੍ਹਾਂ ਦੇ ਨਾਲ ਡੀ.ਸੀ. ਨੂੰ ਮਿਲਣ ਗਏ। ਅੱਜ ਸਾਂਝਾ ਆਸਰਾ ਵੈੱਲਫੇਅਰ ਸੋਸਾਇਟੀ ਦਾ ਇਕ ਵਫਦ ਮੰਡਲ ਡੀ.ਸੀ. ਬਰਨਾਲਾ ਨੂੰ ਮਿਲਿਆ ਤੇ ਪ੍ਰਸ਼ਾਸਨ ਵੱਲੋਂ ਲਾਏ ਗਏ ਜਿੰਦੇ ਨੂੰ ਖੋਲ੍ਹਣ ਦੀ ਮੰਗ ਕੀਤੀ। ਗੱਲਬਾਤ ਕਰਦਿਆਂ ਪ੍ਰਧਾਨ ਮਹੇਸ਼ ਲੋਟਾ ਤੇ ਕਿੰਗਜ਼ ਗਰੁੱਪ ਦੇ ਚੇਅਰਮੈਨ ਹਰਦੇਵ ਸਿੰਘ ਲੀਲਾ ਨੇ ਕਿਹਾ ਕਿ ਬੇਵਜ੍ਹਾ ਪ੍ਰਸ਼ਾਸਨ ਨੇ ਲੈਬ ਦੀ ਕੁੱਝ ਜਗ੍ਹਾ ’ਤੇ ਜਿੰਦਾ ਲਗਾਇਆ ਹੈ। ਜਦੋਂਕਿ ਇਸ ਲੈਬ ਵਲੋਂ ਪਿੰਡਾਂ ਦੇ ਹਜ਼ਾਰਾਂ ਲੋਕ ਰੋਜ਼ਾਨਾ ਇਸ ਦਾ ਲਾਭ ਉਠਾਉਂਦੇ ਹਨ। ਸੋਸਾਇਟੀ ਵੱਲੋਂ ਸਰਕਾਰੀ ਰੇਟਾਂ ਤੋਂ ਵੀ ਘੱਟ ਰੇਟਾਂ ’ਤੇ ਜਗ੍ਹਾ ’ਤੇ ਵੱਖ-ਵੱਖ ਬੀਮਾਰੀਆਂ ਦੇ ਟੈਸਟ ਕੀਤੇ ਜਾਂਦੇ ਹਨ। ਇਸ ਲੈਬ ਦਾ ਖੇਤਰ ਦੇ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ। ਇਸ ਲਈ ਸਥਾਨਕ ਲੋਕਾਂ ’ਚ ਲੈਬ ’ਤੇ ਜਿੰਦਾ ਲਗਾਉਣ ਦੇ ਕਾਰਨ ਭਾਰੀ ਰੋਸ਼ ਹੈ। ਜੇਕਰ ਪ੍ਰਸ਼ਾਸਨ ਨੇ ਲਾਏ ਗਏ ਜਿੰਦੇ ਨੂੰ ਜਲਦ ਨਾ ਖੋਲ੍ਹਿਆ ਤਾਂ ਆਉਣ ਵਾਲੇ ਦਿਨਾਂ ’ਚ ਇੰਨਾ ਵੱਡਾ ਸੰਘਰਸ਼ ਹੋਵੇਗਾ ਕਿ ਪ੍ਰਸ਼ਾਸਨ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ। ਇਸ ਮੌਕੇ ਕੌਂਸਲਰ ਯਾਦਵਿੰਦਰ ਸਿੰਘ ਬਿੱਟੂ, ਜਗਰਾਜ ਸਿੰਘ, ਮਾ. ਪ੍ਰੇਮ ਕੁਮਾਰ, ਤੇਜਿੰਦਰ ਸੋਨੀ ਜਾਗਲ, ਭਾਜਪਾ ਦੇ ਰਘੁਵੀਰ ਪ੍ਰਕਾਸ਼ ਗਰਗ, ਕਰਮਜੀਤ ਸਿੰਘ ਬਾਜਵਾ, ਅਕਾਲੀ ਦਲ ਸ਼ਹਿਰੀ ਸਰਕਲ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਸਿੱਧੂ, ਰਾਕੇਸ਼ ਕੁਮਾਰ ਕਾਕਾ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਲ ਭੁਪਿੰਦਰ ਸਿੰਘ ਜਲੂਰ, ਅਸ਼ਵਨੀ ਜੋਸ਼ੀ, ਕ੍ਰਿਸ਼ਨ ਬਿੱਟੂ, ਕੁਲਤਾਰ ਸਿੰਘ ਤਾਰੀ ਆਦਿ ਹਾਜ਼ਰ ਸਨ। ਕੋਟਸ ਸਾਂਝਾ ਆਸਰਾ ਵੈੱਲਫੇਅਰ ਸੋਸਾਇਟੀ ਵਲੋਂ ਬਹੁਤ ਹੀ ਵਧੀਆ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਸਾਰੇ ਕੌਂਸਲਰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸੰਸਥਾ ਦੇ ਨਾਲ ਖਡ਼੍ਹੇ ਹਨ। ਸਾਰੇ ਕੌਂਸਲਰ ਵੀ ਅੱਜ ਇਸ ਮਾਮਲੇ ਨੂੰ ਲੈ ਕੇ ਡੀ.ਸੀ. ਬਰਨਾਲਾ ਨੂੰ ਮਿਲੇ ਹਨ ਤੇ ਉਨ੍ਹਾਂ ਤੋਂ ਜ਼ਿੰਦਾ ਫੌਰੀ ਤੌਰ ’ਤੇ ਖੁੱਲ੍ਹਵਾਉਣ ਦੀ ਮੰਗ ਕੀਤੀ ਹੈ। ਡੀ.ਸੀ. ਬਰਨਾਲਾ ਨੇ ਵੀ ਵਫਦ ਮੰਡਲ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਇਸ ਮਸਲੇ ਦਾ ਹੱਲ ਕੱਢਣਗੇ। ਜੇਕਰ ਪ੍ਰਸ਼ਾਸਨ ਨੇ ਇਸ ਮਸਲੇ ਦਾ ਹੱਲ ਨਾ ਕੱਢਿਆ ਤਾਂ ਅਸੀਂ ਸਾਰੇ ਕੌਂਸਲਰ ਸੋਸਾਇਟੀ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹੋਣਗੇ ਤੇ ਹਰ ਸੰਘਰਸ਼ ’ਚ ਉਨ੍ਹਾਂ ਦਾ ਸਾਥ ਦੇਣਗੇ।ਸੰਜੀਵ ਸ਼ੋਰੀ, ਨਗਰ ਕੌਂਸਲ ਦੇ ਪ੍ਰਧਾਨ