ਪਹਿਲੇ ਗ੍ਰੈਜੂਏਸ਼ਨ ਸਮਾਗਮ ਦਾ ਆਯੋਜਨ

Sunday, Mar 24, 2019 - 03:48 AM (IST)

ਪਹਿਲੇ ਗ੍ਰੈਜੂਏਸ਼ਨ ਸਮਾਗਮ ਦਾ ਆਯੋਜਨ
ਸੰਗਰੂਰ (ਸੰਜੀਵ)-ਕੈਂਬ੍ਰਿਜ ਕਿਡਸ ਧੂਰੀ ਵਿਖੇ ਸਕੂਲ ਦੀ ਪ੍ਰਿੰਸੀਪਲ ਨੇਹਾ ਭਾਰਦਵਾਜ ਦੀ ਅਗਵਾਈ ਹੇਠ ਯੂ. ਕੇ. ਜੀ. ਕਲਾਸ ਦਾ ਪਹਿਲਾ ਗ੍ਰੈਜੂਏਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਮੱਖਣ ਲਾਲ ਗਰਗ ਅਤੇ ਡਾਇਰੈਕਟਰ ਬ੍ਰਜੇਸ਼ ਸਕਸੈਨਾ ਵੀ ਉਚੇਚੇ ਤੌਰ ’ਤੇ ਮੌਜੂਦ ਰਹੇ। ਸਮਾਗਮ ਦੌਰਾਨ ਪ੍ਰੀ ਪ੍ਰਾਇਮਰੀ ਸਿੱਖਿਆ ਹਾਸਲ ਕਰ ਕੇ ਪ੍ਰਾੲਿਮਰੀ ਸਿੱਖਿਆ ਵੱਲ ਕਦਮ ਵਧਾਉਣ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਬ੍ਰਜੇਸ਼ ਸਕਸੈਨਾ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਮਕਸਦ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨਾ ਹੈ।

Related News