2 ਰੋਜ਼ਾ “ਪੱਛਮੀ ਪੰਜਾਬ ’ਚ ਉਰਦੂ’’ ਦਾ ਸੈਮੀਨਾਰ
Saturday, Mar 23, 2019 - 03:57 AM (IST)

ਸੰਗਰੂਰ (ਜ਼ਹੂਰ)-ਅਲਮਾਇਟੀ ਇੰਟਰਨੈਸ਼ਨਲ ਸੋਸਾਇਟੀ ਵੱਲੋਂ ਦੋ ਰੋਜ਼ਾ ਉਰਦੂ ਦਾ ਕੌਮੀ ਸੈਮੀਨਾਰ “ਪੱਛਮੀ ਪੰਜਾਬ ’ਚ ਉਰਦੂ’’ ਕੌਮੀ ਕੌਂਸਲ ਵੱਲੋਂ ਫਰੋਗੇ ਉਰਦੂ ਜ਼ੁਬਾਨ ਨਵੀਂ ਦਿੱਲੀ ਦੀ ਵਿੱਤੀ ਸਹਾਇਤਾ ਨਾਲ ਸਥਾਨਕ ਆਬਾਨ ਪਬਲਿਕ ਸਕੂਲ ’ਚ ਕਰਵਾਇਆ ਗਿਆ। ਚਾਰ ਸੈਸ਼ਨਾਂ ’ਚ ਚੱਲੇ ਉਕਤ ਦੋ ਰੋਜ਼ਾ ਕੌਮੀ ਸੈਮੀਨਾਰ ਦੇ ਇਜਲਾਸ ਦੀ ਪ੍ਰਧਾਨਗੀ ਮਸ਼ਹੂਰ ਸ਼ਾਇਰ ਡਾ. ਮੁਹੰਮਦ ਰਫੀ, ਜ਼ਹੂਰ ਅਹਿਮਦ ਜ਼ਹੂਰ ਚੇਅਰਮੈਨ ਉਰਦੂ ਰਾਬਤਾ ਕਮੇਟੀ ਪੰਜਾਬ ਅਤੇ ਇੰਸਪੈਕਟਰ ਮੁਹੰਮਦ ਹਬੀਬ ਨੇ ਕੀਤੀ। ਮੁੱਖ ਮਹਿਮਾਨ ਵਜੋਂ ਦਿੱਲੀ ਯੂਨੀਵਰਸੀਟੀ ਦੇ ਉਰਦੂ ਦੇ ਉਸਤਾਦ ਡਾਕਟਰ ਮੁਸ਼ਤਾਕ ਆਲਮ ਕਾਦਰੀ ਅਤੇ ਡਾਕਟਰ ਮੁਜ਼ਾਹਿਦ ਉਲ ਇਸਲਾਮ ਮੌਲਾਨਾ ਆਜ਼ਾਦ ਨੈਸ਼ਨਲ ਯੂਨੀਵਰਸਿਟੀ ਲਖਨਊ ਕੈਂਪਸ ਲਖਨਊ ਸਨ। ਸੈਮੀਨਾਰ ਦੌਰਾਨ ਸਾਲਿਕ ਜ਼ਮੀਲ ਬਰਾਡ਼ ਨੇ ਮੁੱਖ ਮਹਿਮਾਨ ਡਾਕਟਰ ਮੁਸ਼ਤਾਕ ਆਲਮ ਕਾਦਰੀ, ਡਾਕਟਰ ਮੁਜ਼ਾਹਿਦ ਉਲ ਇਸਲਾਮ ਲਖਨਊ, ਗੁਲਾਮ ਨਵੀਂ ਕੁਮਾਰ ਦਿੱਲੀ, ਮੁਹੰਮਦ ਯੂਸਫ ਰਾਮਪੁਰੀ ਰਾਮਪੁਰਾ, ਰਿਜ਼ਵਾਨ ਅਹਿਮਦ, ਅਬਦੁੱਲ ਬਾਰੀ, ਬਸ਼ੀਰ ਚਿਰਾਗ ਸ਼੍ਰੀਨਗਰ ਅਤੇ ਜਰੀ ਤਾਰਿਕ ਰਜੀ ਆਬਾਦੀ ਬਾਰੇ ਜਾਣ-ਪਛਾਣ ਕਰਵਾਈ। ਇਸ ਮੌਕੇ ਡਾਕਟਰ ਇਸਲਾਮ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਉਰਦੂ ਦੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਰਦੂ ਨਾਲ ਉਹ ਆਸਾਨੀ ਨਾਲ ਰੋਜ਼ਗਾਰ ਹਾਸਲ ਕਰ ਸਕਦੇ ਹਨ। ਮੁੱਖ ਮਹਿਮਾਨ ਡਾਕਟਰ ਮੁਸ਼ਤਾਕ ਆਲਮ ਕਾਦਰੀ ਨੇ ਦੋ ਦਿਨਾਂ ਉਰਦੂ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬ ’ਚ ਉਰਦੂ ਦੇ ਪੁਰਾਣੇ ਇਤਿਹਾਸ ਨੂੰ ਸਰਾਹਿਆ। ਪ੍ਰਬੰਧਕਾਂ ਵੱਲੋਂ ਡਾਕਟਰ ਮੁਸ਼ਤਾਕ ਆਲਮ ਕਾਦਰੀ ਨੂੰ ਉਰਦੂ ਦੀ ਤਰੱਕੀ ਲਈ ਕੀਤੇ ਉਪਰਾਲੇ ਸਦਕਾ “ਡਾਕਟਰ ਅੱਲਾਮਾ ਇਕਬਾਲ’’ ਐਵਾਰਡ ਨਾਲ ਅਤੇ ਯੂਸਫ ਰਾਮਪੁਰੀ ਨੂੰ ਉਨ੍ਹਾਂ ਦੀਆਂ ਉਸਾਰੂ ਗਤੀਵਿਧੀਆਂ ਸਦਕਾ “ਅਲਤਾਫ ਹੁਸੈਨ ਹਾਲੀ ਐਵਾਰਡ’’ ਨਾਲ ਸਨਮਾਨਤ ਕੀਤਾ। ਜ਼ਹੂਰ ਅਹਿਮਦ ਜ਼ਹੂਰ ਨੇ ਪੱਛਮੀ ਪੰਜਾਬ ’ਚ ਉਰਦੂ ਨੂੰ ਫੈਲਾਉਣ ਲਈ ਸਲਾਹ ਦਿੱਤੀ। ਇੰਸਪੈਕਟਰ ਮੁਹੰਮਦ ਹਬੀਬ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਰਦੂ ਦੀ ਪਡ਼੍ਹਾਈ ਨਾਲ ਰੋਜ਼ਗਾਰ ਹਾਸਲ ਕਰਨਾ ਬਹੁਤ ਆਸਾਨ ਹੈ। ਸੈਮੀਨਾਰ ’ਚ ਨੂਰ ਮੁਹੰਮਦ ਨੂਰ, ਸ਼ਫੀਕ ਅਹਿਮਦ, ਰਸ਼ੀਦ ਮਲਿਕ ਅਤੇ ਲਿਆਕਤ ਨਸੀਮ, ਡਾਕਟਰ ਯੂਸਫ ਰਾਮਪੁਰੀ, ਮੈਡਮ ਲਿਆਕਤ ਨਸੀਮ, ਰਿਜ਼ਵਾਨ ਅਹਿਮਦ, ਜ਼ਕੀ ਤਾਰਿਕ ਅਤੇ ਮੁਸ਼ਤਾਕ ਆਲਮ ਕਾਦਰੀ, ਅਨਵਰ ਆਜਰ, ਪ੍ਰੋਫੈਸਰ ਮਹਿਮੂਦ ਆਲਮ, ਸਾਜਿਦ ਇਸ਼ਹਾਕ, ਜਕੀ ਤਾਰਿਕ, ਮੈਡਮ ਰੈਨੂੰ ਬਹਿਲ ਅਤੇ ਐੱਮ. ਅਨਵਰ ਅੰਜੁਮ, ਪ੍ਰਿੰਸੀਪਲ ਮੁਹੰਮਦ ਅਸ਼ਰਫ, ਗੁਲਾਮ ਨਬੀ ਕੁਮਾਰ ਅਤੇ ਡਾਕਟਰ ਮੁਜ਼ਾਹਿਦ ਉਲ ਇਸਲਾਮ ਨੇ ਆਪਣੇ ਪਰਚੇ ਪਡ਼੍ਹੇ। ਡਾਕਟਰ ਰੈਨੂੰ ਬਹਿਲ ਅਤੇ ਐੱਮ. ਅਨਵਰ ਅੰਜੁਮ ਅਤੇ ਜਕੀ ਤਾਰਿਕ ਨੇ ਆਪਣੇ ਵਿਚਾਰ ਪੇਸ਼ ਕੀਤੇ। ਸੈਮੀਨਾਰ ਦੇ ਅੰਤਿਮ ਸੈਸ਼ਨ ’ਚ ਡਾਕਟਰ ਮੁਹੰਮਦ ਆਯੂਬ, ਡਾਕਟਰ ਮੁਹੰਮਦ ਅਸਲਮ, ਸ਼ਫੀਕ ਅਹਿਮਦ, ਪ੍ਰਿੰਸੀਪਲ ਮੁਹੰਮਦ ਸ਼ਫੀਕ ਅਤੇ ਬਸ਼ੀਰ ਚਿਰਾਗ ਨੇ ਆਪਣੇ ਪਰਚੇ ਪਡ਼੍ਹੇ। ਡਾਕਟਰ ਮੁਸ਼ਤਾਕ ਆਲਮ ਕਾਦਰੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੱਛਮੀ ਪੰਜਾਬ ’ਚ ਉਰਦੂ ਦਾ ਭਵਿੱਖ ਰੌਸ਼ਨ ਹੈ ਅਤੇ ਰੌਸ਼ਨ ਰਹੇਗਾ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ’ਚ ਜਿੱਥੇ ਪੱਛਮੀ ਪੰਜਾਬ ’ਚ ਉਰਦੂ ਦੀ ਜ਼ੁਬਾਨ ਅਤੇ ਅਹਿਮੀਅਤ ਦੀ ਤਰਫ ਤੋਂ ਗੱਲ ਹੋਈ। ਉੱਥੇ ਹੀ ਪੱਛਮੀ ਪੰਜਾਬ ’ਚ ਉਰਦੂ ਨੂੰ ਫੈਲਾਉਣ ਦੇ ਮਸਲਿਆਂ ’ਤੇ ਵੀ ਗੱਲ ਹੋਈ। ਉਨ੍ਹਾਂ ਕਿਹਾ ਕਿ 21ਵੀਂ ਸਦੀ ’ਚ ਉਰਦੂ ਪਡ਼੍ਹਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਸੋਸਾਇਟੀ ਦੇ ਪ੍ਰਧਾਨ ਮੁਹੰਮਦ ਅਸ਼ਰਫ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।