ਅਰਮਾਨ ਤੇ ਅਹਿਸਾਨ ਕੁਰਾਨ ਸੁਣਾਉਣ ਅਤੇ ਇਸਲਾਮਿਕ ਜਨਰਲ ਗਿਆਨ ਮੁਕਾਬਲੇ ’ਚ ਅੱਵਲ
Wednesday, Mar 13, 2019 - 04:06 AM (IST)

ਸੰਗਰੂਰ (ਜ਼ਹੂਰ)-ਆਲਮਾਈਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਦੂਜੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਕੁਰਾਨ ਸੁਣਾਉਣ ਅਤੇ ਇਸਲਾਮਿਕ ਜਨਰਲ ਗਿਆਨ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਦੱਸਿਆ ਕਿ ਸਕੂਲ਼ ’ਚ ਨਰਸਰੀ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਕੁਰਾਨ ਅਤੇ ਦੀਨੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਬੱਚਿਆਂ ਦੀ ਪਰਖ ਤਹਿਤ ਬੱਚਿਆਂ ਦੇ ਕੁਰਾਨ ਸੁਣਾਉਣ ਅਤੇ ਇਸਲਾਮਿਕ ਜਨਰਲ ਗਿਆਨ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਅਤੇ ਜੱਜ ਵਜੋਂ ਮੁਫਤੀ ਦਿਲਸ਼ਾਦ ਅਹਿਮਦ ਕਾਸਮੀ ਨੇ ਸ਼ਿਰਕਤ ਕੀਤੀ। ਇਸ ਸਮੇਂ ਉਨ੍ਹਾਂ ਮੁਕਾਬਲੇ ’ਚ ਭਾਗ ਲੈ ਰਹੇ ਸਾਰੇ ਬੱਚਿਆਂ ਦਾ ਕੁਰਾਨ ਸੁਣਿਆ ਅਤੇ ਇਸਲਮਾਮਿਕ ਜਨਰਲ ਗਿਆਨ ਦੇ ਪ੍ਰਸ਼ਨ ਪੁੱਛੇ, ਜਿਨ੍ਹਾਂ ਦਾ ਬੱਚਿਆਂ ਵੱਲੋਂ ਆਪਣੀ ਜਾਣਕਾਰੀ ਅਨੁਸਾਰ ਉੱਤਰ ਦਿੱਤਾ ਗਿਆ। ਉਕਤ ਮੁਕਾਬਲਿਆਂ ’ਚ ਅਰਮਾਨ ਅਤੇ ਅਹਿਸਾਨ ਨੇ ਸਾਂਝੇ ਰੂਪ ’ਚ ਪਹਿਲਾ, ਰਿਹਾਨ ਅਤੇ ਪਰਵੀਨ ਨੇ ਦੂਜਾ, ਅਲੀਸ਼ਾ ਅਤੇ ਅਨਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਫਤੀ ਮੁਹੰਮਦ ਦਿਲਸ਼ਾਦ ਵੱਲੋਂ ਬੱਚਿਆਂ ਦੀ ਅਤੇ ਪਡ਼੍ਹਾਉਣ ਵਾਲੇ ਕਾਰੀ ਮਰਗੂਬ-ਉਰ-ਰਹਿਮਾਨ ਅਤੇ ਕਾਰੀ ਮੁਹੰਮਦ ਆਰਿਫ ਦੀ ਸ਼ਲਾਘਾ ਕੀਤੀ। ਮੁਫਤੀ ਦਿਲਸ਼ਾਦ ਅਹਿਮਦ ਕਾਸਮੀ ਅਤੇ ਕਾਰੀ ਸਾਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਵੀ ਹਾਜ਼ਰ ਸੀ।