ਸੰਸਥਾ ਸੰਤ ਅਤਰ ਸਿੰਘ ਸੀਨੀ. ਸੈਕੰ. ਸਕੂਲ ’ਚ ਸਾਲਾਨਾ ਸਮਾਗਮ ਕਰਵਾਇਆ
Tuesday, Feb 26, 2019 - 03:52 AM (IST)

ਸੰਗਰੂਰ (ਬੇਦੀ,ਗੋਇਲ)-ਬੀਤੇ ਦਿਨੀਂ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਅਤਰ ਸਿੰਘ ਸੀਨੀ. ਸੈਕੰ. ਸਕੂਲ ਚੀਮਾ ਵੱਲੋਂ ਸਾਲਾਨਾ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਤੌਰ ’ਤੇ ਪਹੁੰਚੇ ਸ. ਬਹਾਦਰ ਸਿੰਘ ਰਾਓ ਡੀ. ਐੱਸ.ਪੀ. ਸੰਗਰੂਰ, ਅਮਨਦੀਪ ਸਿੰਘ ਪੂਨੀਆ ਸੈਕਟਰੀ ਬੀ.ਜੇ.ਪੀ., ਡਾ. ਵਿਕਰਮ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਪੰਜਾਬ, ਡਾ. ਮੰਗਤ ਗੋਇਲ, ਡਾ. ਕਿਰਨ ਬਾਲਾ, ਡਾ. ਸੁਰੇਸ਼, ਪ੍ਰਿ. ਲਲਿਤਾ ਸ਼ਰਮਾ, ਕਮਲ ਸ਼ਰਮਾ ਅਤੇ ਸਕੂਲ ਪ੍ਰੰਬਧਕਾਂ ਵੱਲੋਂ ਜੋਤੀ ਪ੍ਰਚੰਡ ਕਰ ਕੇ ਦੇਸ਼ ਦੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਕੀਤੀ ਗਈ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸ. ਰਜਿੰਦਰ ਸਿੰਘ ਰਾਜਾ ਜ਼ਿਲਾ ਪ੍ਰਧਾਨ ਕਾਂਗਰਸ ਅਤੇ ਉਨ੍ਹਾਂ ਦੀ ਧਰਮ ਪਤਨੀ ਸਰਪੰਚ ਬਲਜਿੰਦਰ ਕੌਰ ਮੈਂਬਰ ਜ਼ਿਲਾ ਪ੍ਰੀਸ਼ਦ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ । ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ, ਪਾਣੀ ਬਚਾਓ, ਰੁੱਖ ਲਗਾਓ, ਅਣਜੰਮੀ ਧੀ ਅਤੇ ਨਸ਼ਿਆਂ ਨੂੰ ਨਾਂ ਸਬੰਧੀ ਸਕਿੱਟ, ਕੋਰੀਓਗ੍ਰਾਫੀਆਂ, ਹਰਿਆਣਵੀਂ, ਰਾਜਸਥਾਨੀ, ਕਸ਼ਮੀਰੀ ਲੋਕ ਨਾਚ, ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਹਰਭਵਨ ਕੌਰ, ਪ੍ਰਿਯਾ ਆਹੁੂਜਾ ਅਤੇ ਉਨ੍ਹਾਂ ਨਾਲ 11ਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਬਾਖੂਬੀ ਨਿਭਾਈ। ਇਸ ਮੌਕੇ ਸਕੂਲ ਦਾ ਵੱਖ-ਵੱਖ ਖੇਤਰਾਂ ’ਚ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਬਿਕਰਮ ਸ਼ਰਮਾ ਨੇ ਜਿੱਥੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਰਜਿੰਦਰ ਰਾਜੇ ਨੇ ਆਪਣੇ ਭਾਸ਼ਣ ਦੌਰਾਨ ਸਕੂਲ ਨੂੰ ਮਿਲਣ ਵਾਲੇ ਰਾਸ਼ਟਰੀ ਅੈਵਾਰਡ ਲਈ ਪ੍ਰਿੰਸੀਪਲ, ਮੈਨੇਜਮੈਂਟ, ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਅੰਤ ’ਚ ਸਕੂਲ ਪ੍ਰਬੰਧਕਾਂ ਵੱਲੋਂ ਰਜਿੰਦਰ ਰਾਜਾ ਅਤੇ ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ ਨੂੰ ਜ਼ਿਲਾ ਪ੍ਰੀਸ਼ਦ ਦਾ ਮੈਂਬਰ ਤੇ ਸਰਪੰਚ ਬਣਨ ਲਈ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੁਨੀਤਾ ਸ਼ਰਮਾ ਜ਼ਿਲਾ ਪ੍ਰਧਾਨ ਅਕਾਲੀ ਦਲ ਇਸਤਰੀ ਵਿੰਗ, ਅਵਤਾਰ ਸਿੰਘ ਤਾਰੀ ਪ੍ਰਧਾਨ ਨਗਰ ਕੌਸਲ ਚੀਮਾ ਜਸਵੀਰ ਸਿੰਘ ਚੇਅਰਮੈਨ ਪੇਰਾਮਾਊਂਟ ਸਕੂਲ, ਕੌਂਸਲਰ ਨਰਿੰਦਰ ਸਿੰਘ, ਚੰਦ ਸਿੰਘ, ਰੇਸ਼ਮ ਸਿੰਘ, ਬਹਾਦਰ ਸਿੰਘ, ਗੁਰਦੇਵ ਸਿੰਘ ਜੇ.ਈ. ਜਗਦੀਪ ਭਾਰਦਵਾਜ, ਹਰਿੰਦਰ ਸਿੰਘ ਲਖਮੀਰਵਾਲਾ ਸੀਨੀਅਰ ਕਾਂਗਰਸੀ ਆਗੂ, ਡਿੰਪਲ ਦਿਡ਼੍ਹਬਾ, ਗੋਰਾ ਲਾਲ (ਕਲੱਬ ਪ੍ਰਧਾਨ), ਕਾਕਾ ਧਾਲੀਵਾਲ (ਕਲੱਬ ਪ੍ਰਧਾਨ) ਬਲਵਿੰਦਰ ਭਾਰਦਵਾਜ, ਗੋਪਾਲ ਸ਼ਰਮਾ, ਅੈਡਵੋਕੇਟ ਰਵਿੰਦਰ ਭਾਰਦਵਾਜ, ਜੈ ਦੇਵ ਸ਼ਰਮਾ, ਪੰਕਜ ਡੋਗਰਾ, ਜਗਰਾਜ ਮਾਨ, ਵਿਨੋਦ ਗਰਗ, ਤਿਰਲੋਚਨ ਗੋਇਲ, ਗੁਰਜੀਤ ਚਾਹਲ, ਦਲਜੀਤ ਮੱਕਡ਼ ਅਤੇ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਪ੍ਰੋਗਰਾਮ ਦਾ ਅੰਤ ਤੱਕ ਅਨੰਦ ਮਾਣਿਆ।