ਖੇਡਾਂ ’ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਤ

Tuesday, Feb 26, 2019 - 03:51 AM (IST)

ਖੇਡਾਂ ’ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਤ
ਸੰਗਰੂਰ (ਗੋਇਲ)-ਪੜ੍ਹਾਈ ਤੇ ਖੇਡਾਂ ਦੇ ਖੇਤਰ ’ਚ ਪ੍ਰਸਿੱੱਧ ਸੰਸਥਾ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਮੰਡੀ ਵਿਖੇ ਸੈਸ਼ਨ 2018-19 ਦੌਰਾਨ ਖੇਡਾਂ ਦੇ ਖੇਤਰ ’ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸੰਸਥਾ ਦੇ ਐੱਮ. ਡੀ. ਡਾ. ਭੀਮ ਸੈਨ ਕਾਂਂਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਤੇ ਸਟੇਟ ਪੱਧਰ ’ਤੇ ਗੋਲਡ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ 11-11 ਸੌ ਰੁਪਏ ਸਕਾਲਰਸ਼ਿਪ ਦਿੱਤੀ ਗਈ, ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਡਾ. ਭੀਮ ਸੈਨ ਕਾਂਸਲ ਨੇ ਦੱਸਿਆ ਕਿ ਇਹ ਸੰਸਥਾ ਪਡ਼੍ਹਾਈ, ਖੇਡਾਂ ਤੇ ਕਿਸੇ ਵੀ ਖੇਤਰ ’ਚ ਪ੍ਰਾਪਤੀ ਹਾਸਲ ਕਰਨ ਵਾਲੇ ਵਿਦਿਆਰਥੀ ਦਾ ਪੂਰਾ-ਪੂਰਾ ਮਾਣ ਸਨਮਾਨ ਕਰਦੀ ਹੈ। ਇਸ ਮੌਕੇ ਪ੍ਰਿੰਸੀਪਲ ਰਕੇਸ਼ ਗੋਇਲ, ਕਮਲ ਗੋਇਲ, ਰਮਨਦੀਪ ਕੌਰ, ਜਸਵੰਤ ਸਿੰਘ ਵੀ ਹਾਜ਼ਰ ਸਨ।

Related News