ਨੰਨੇ-ਮੁੰਨੇ ਬੱਚਿਆਂ ਨੂੰ ਨਹਾਉਣ ਸਮੇਂ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਬਾਰੇ ਦਿੱਤੀ ਜਾਣਕਾਰੀ

Sunday, Feb 17, 2019 - 03:19 AM (IST)

ਨੰਨੇ-ਮੁੰਨੇ ਬੱਚਿਆਂ ਨੂੰ ਨਹਾਉਣ ਸਮੇਂ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਬਾਰੇ ਦਿੱਤੀ ਜਾਣਕਾਰੀ
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਬੀ.ਵੀ.ਐੱਮ. ਇੰਟਰਨੈਸ਼ਨਲ ਸਕੂਲ ’ਚ ਨਰਸਰੀ ਕਲਾਸ ਦੇ ਬੱਚਿਆਂ ਨੂੰ ਇਸ਼ਨਾਨ ਘਰ ’ਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ’ਚ ਉਨ੍ਹਾਂ ਵਲੋਂ ਪ੍ਰਯੋਗ ਕੀਤੇ ਜਾਣ ਵਾਲੇ ਉਪਕਰਨ ਬਾਰੇ ਮੈਡਮ ਦੀਪਕਾ ਅਤੇ ਜਗਮੀਤ ਵਲੋਂ ਦੱਸਿਆ ਗਿਆ ਜਿਵੇਂ ਨਹਾਉਣ ਲਈ ਟੱਬ, ਬਾਲਟੀ, ਮੱਗ, ਸਾਬਣ, ਬੁਰਸ਼, ਸੈਂਪੂ, ਤੇਲ, ਤੌਲੀਆ, ਫੁਹਾਰਾ ਆਦਿ। ਬੱਚਿਆਂ ਨੂੰ ਨਾਲ ਹੀ ਇਸਤੇਮਾਲ ਦਾ ਤਰੀਕਾ ਵੀ ਸਮਝਾਇਆ ਗਿਆ। ਬੱਚਿਆਂ ਨੇ ਇਸ ਗਤੀਵਿਧੀ ’ਚ ਵਧ ਚਡ਼੍ਹ ਕੇ ਹਿੱਸਾ ਲਿਆ ਅਤੇ ਆਪਣੇ ਸਰੀਰ ਦੀ ਸਫਾਈ ਕਿਸ ਤਰ੍ਹਾਂ ਰੱਖ ਸਕਦੇ ਹਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਗਈ। ਸਕੂਲ ਕੋਆਰਡੀਨੇਟਰ ਸੀਮਾ ਜੋਸ਼ੀ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਦੇ ਮਾਨਸਕ ਵਿਕਾਸ ’ਚ ਵਾਧਾ ਹੁੰਦਾ ਹੈ ਅਤੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

Related News