ਅੱਖਾਂ ਦਾ ਆਪ੍ਰੇਸ਼ਨ ਕੈਂਪ ਸਫ਼ਲਤਾਪੂਰਵਕ ਹੋਇਆ ਸਮਾਪਤ
Monday, Feb 11, 2019 - 04:26 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਪਿੰਡ ਚੀਮਾ ਵਿਖੇ ਆਜ਼ਾਦ ਸਪੋਰਟਸ ਕਲੱਬ ਵੱਲੋਂ ਸੰਤ ਬਾਬਾ ਪਿਆਰਾ ਸਿੰਘ ਦੀ ਸਰਪ੍ਰਸਤੀ ਵਿਚ ਪਿੰਡ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਲਾਇਆ ਗਿਆ ਅੱਖਾਂ ਦਾ 22ਵਾਂ ਆਪ੍ਰੇਸ਼ਨ ਕੈਂਪ ਸਫ਼ਲਤਾਪੂਰਵਕ ਸਮਾਪਤ ਹੋਇਆ। ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਖਜ਼ਾਨਚੀ ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਗੇਲਾ ਅਤੇ ਲਖਵੀਰ ਸਿੰਘ ਚੀਮਾ ਨੇ ਦੱਸਿਆ ਕਿ ਕੈਂਪ ਦੌਰਾਨ 725 ਦੇ ਕਰੀਬ ਮਰੀਜ਼ਾਂ ਦਾ ਸਟੇਟ ਐਵਾਰਡੀ ਡਾ.ਰਮੇਸ਼ ਕੁਮਾਰ ਲੁਧਿਆਣੇ ਵਾਲਿਆਂ ਦੀ ਟੀਮ ਵੱਲੋਂ ਡਾ.ਰਛਪਾਲ ਸਿੰਘ ਦੀ ਅਗਵਾਈ ਵਿਚ ਚੈੱਕਅਪ ਕੀਤਾ ਗਿਆ, ਜਿਨ੍ਹਾਂ ’ਚੋਂ 102 ਮਰੀਜ਼ਾਂ ਦੇ ਲੈਨਜ਼ ਪਾਏ ਗਏ ਅਤੇ 15 ਦੇ ਲੈਨਜ਼ਾਂ ਦੀ ਸਫ਼ਾਈ ਕਰਵਾਈ ਗਈ। ਇਸ ਤੋਂ ਇਲਾਵਾ 354 ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ਦੌਰਾਨ ਮਰੀਜ਼ਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਘਰ ਛੱਡਣ ਤਕ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਗਿਆ। ਕੈਂਪ ਦੀ ਸਮਾਪਤੀ ’ਤੇ ਮਰੀਜ਼ਾਂ ਨੂੰ ਪ੍ਰਿੰਸੀਪਲ ਜਨਕ ਰਾਜ ਸ਼ਰਮਾ ਵੱਲੋਂ ਫ਼ਲ ਵੰਡੇ ਗਏ। ਇਸ ਸਮੇਂ ਯੂਨਾਈਟਿਡ ਸਿੱਖ਼ਜ਼ ਸੰਸਥਾ ਵੱਲੋਂ ਲਖਵਿੰਦਰ ਸਿੰਘ ਯੂ. ਐੱਸ. ਏ., ਇੰਦਰਜੀਤ ਕੌਰ, ਪੁਲਸ ਚੌਕੀ ਇੰਚਾਰਜ ਗੁਰਪਾਲ ਸਿੰਘ, ਜਸਵਿੰਦਰ ਸਿੰਘ ਨੱਥੂਵਾਲਾ ਕੈਨੇਡਾ, ਮੌਲਵੀ ਜਾਵੇਦ ਖਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ ਅਤੇ ਕਲੱਬ ਦੇ ਇਸ ਸਮਾਜ ਸੇਵੀ ਕਾਰਜ ਦੀ ਭਰਪੂਰ ਸ਼ਾਲਾਘਾ ਕੀਤੀ। ਕੈਂਪ ਦੌਰਾਨ ਪਹੁੰਚੇ ਮਹਿਮਾਨਾਂ ਦਾ ਕਲੱਬ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਸਮੇਂ ਕਰਮਜੀਤ ਸਿੰਘ ਬੱਬੂ ਵਡ਼ੈਚ, ਕਰਮਜੀਤ ਸਿੰਘ ਜੀਤਾ ਕੈਨੇਡਾ, ਰਵਿੰਦਰ ਸਿੰਘ ਧਾਲੀਵਾਲ, ਗੋਬਿੰਦ ਮਣਕੂ, ਨਵਜੀਤ ਨਵੀ, ਗੋਰਾ ਸਿੰਘ ਮਣਕੂ, ਗੁਰਪ੍ਰੀਤ ਸਿੰਘ ਚੀਮਾ, ਮਲਕੀਤ ਚੀਮਾ, ਭਗਤ ਕਾਲਾ, ਸੂਰਜ ਸਿੰਘ ਗਾਂਧੀ, ਜਸਮੇਲ ਜੱਸੀ, ਜਸਪ੍ਰੀਤ ਚੀਮਾ, ਮਨਿੰਦਰਜੀਤ ਜਵੰਧਾ, ਸੇਵਕ ਮਣਕੂ, ਗੁਰਤੇਜ ਤੇਜਾ, ਸਿੰਗਾਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਲੱਬ ਆਗੂ ਹਾਜ਼ਰ ਸਨ।