ਸਮਾਜ ਪ੍ਰਤੀ ਵਧੀਆ ਜ਼ਿੰਮੇਵਾਰੀ ਨਿਭਾਉਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਤ
Sunday, Feb 03, 2019 - 09:54 AM (IST)

ਸੰਗਰੂਰ (ਕਾਂਸਲ)-ਨੇਡ਼ਲੇ ਪਿੰਡ ਕਾਕਡ਼ਾ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾਡ਼ੀ ਵਿਭਾਗ ਵਲੋਂ ਸਮਾਜ ਪ੍ਰਤੀ ਵਧੀਆ ਜ਼ਿੰਮੇਵਾਰੀ ਨਿਭਾਉਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕਰਨ ਲਈ ਕਰਵਾਏ ਗਏ ਇਕ ਸਮਾਗਮ ਦੌਰਾਨ ਪਿੰਡ ਦੀ ਸਰਪੰਚ ਮਨਜਿੰਦਰ ਕੌਰ ਨੇ ਸਰਕਾਰ ਵੱਲੋਂ ਭੇਜੇ ਪ੍ਰਸ਼ੰਸਾ ਪੱਤਰਾਂ ਨੂੰ ਕਿਸਾਨਾਂ ਨੂੰ ਭੇਟ ਕਰ ਕੇ ਸਨਮਾਨਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ’ਚ ਪਿੰਡ ਦੀ ਸਰਪੰਚ ਮਨਜਿੰਦਰ ਕੌਰ ਨੇ ਕਿਹਾ ਕਿ ਕਿਸਾਨ ਹੀ ਸਾਡੇ ਦੇਸ਼ ਦੇ ਅੰਨਦਾਤਾ ਹਨ, ਜੋ ਗਰਮੀ ਤੇ ਠੰਡ ਦੀ ਪ੍ਰਵਾਹ ਕਰੇ ਬਿਨਾਂ ਆਪਣੇ ਖੇਤਾਂ ’ਚ ਅਨਾਜ ਦੀ ਪੈਦਾਵਾਰ ਕਰ ਕੇ ਜਿਥੇ ਦੇਸ਼ ਦਾ ਢਿੱਡ ਭਰਨ ਦਾ ਕੰਮ ਕਰ ਰਹੇ ਹਨ ਉਥੇ ਹੀ ਹੁਣ ਕਿਸਾਨਾਂ ਨੇ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰਖਦੇ ਹੋਏ ਮਨੁੱਖੀ ਜਵੀਨ ਦੇ ਬਚਾਅ ਲਈ ਪ੍ਰਦੂਸ਼ਨ ਨਾ ਫੈਲਣ ਦੇਣ ਲਈ ਅਨੇਕਾਂ ਦਿੱਕਤਾਂ ਦੇ ਬਾਵਜੂਦ ਵੀ ਆਪਣੇ ਖੇਤਾਂ ’ਚ ਪਾਰਲੀ ਨੂੰ ਅੱਗ ਨਾ ਲਗਾ ਕੇ ਵੱਡੀ ਸਮਝਦਾਰੀ ਵਾਲਾ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਮੌਕੇ ਰਵਜਿੰਦਰ ਸਿੰਘ ਕਾਕਡ਼ਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਹਰਵਿੰਦਰ ਸਿੰਘ ਕਾਕਡ਼ਾ, ਮਾਸਟਰ ਸੁਖਵਿੰਦਰ ਸਿੰਘ, ਹਰਜੀਤ ਸਿੰਘ ਕਲੱਬ ਪ੍ਰਧਾਨ, ਨਾਜਰ ਸਿੰਘ, ਮੇਜਰ ਸਿੰਘ ਅਤੇ ਭਪਿੰਦਰ ਸਿੰਘ ਸਾਰੇ ਮੈਂਬਰ ਪੰਚਾਇਤ, ਬੂਟਾ ਸਿੰਘ ਵਿਰਕ, ਹਰਪ੍ਰੀਤ ਸਿੰਘ ਵਿਰਕ, ਸੁਖੀ ਵਡ਼ੈਚ, ਜੀਤ ਸਿੰਘ ਗੁਰਾਇਆ ਅਤੇ ਬਚਨ ਸਿੰਘ ਬਰਾਡ਼ ਸਮੇਤ ਹੋਰ ਪਿੰਡ ਵਾਸੀ ਵੀ ਮੌਜੂਦ ਸਨ।