ਗੱਲਾ ਸਾਫ ਕਰਦਿਆਂ ਨੌਜਵਾਨ ਦਬੋਚਿਆ
Tuesday, Jan 29, 2019 - 10:10 AM (IST)
ਸੰਗਰੂਰ (ਰਾਕੇਸ਼)- ਅਜਕੱਲ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ-ਦਿਹਾਡ਼ੇ ਕਿਸੇ ਵੀ ਘਟਨਾ ਨੂੰ ਬਿਨਾਂ ਕਿਸੇ ਡਰ ਅੰਜਾਮ ਦੇਣ ਲਈ ਤਿਆਰ ਰਹਿੰਦੇ ਹਨ। ਅਜਿਹੀ ਹੀ ਘਟਨਾ ਅੱਜ ਕਸਬਾ ਭਦੌਡ਼ ਦੇ ਛੋਟਾ ਚੌਕ ਵਿਖੇ ਵੇਖਣ ਨੂੰ ਮਿਲੀ। ਜਾਣਕਾਰੀ ਅਨੁਸਾਰ ਸ਼ਿਵ ਪੁੱਤਰ ਜੈਪਾਲ ਜੋ ਕਿ ਛੋਟਾ ਚੌਕ ਭਦੌਡ਼ ਵਿਖੇ ਬਾਣ ਰੱਸੇ ਦੀ ਦੁਕਾਨ ਕਰਦਾ ਹੈ, ਅੱਜ ਉਸ ਦੀ ਦੁਕਾਨ ’ਤੇ ਇਕ 25 ਕੁ ਸਾਲ ਦਾ ਨੌਜਵਾਨ ਆ ਕੇ ਭਾਂਡੇ ਮਾਂਝਣ ਵਾਲੇ ਬੁਰਸ਼ ਦੀ ਮੰਗ ਕਰਨ ਲੱਗਿਆ ਜਦੋਂ ਦੁਕਾਨਦਾਰ ਆਂਕੂ ਦੁਕਾਨ ਦੇ ਅੰਦਰੋਂ ਭਾਂਡੇ ਮਾਂਝਣ ਵਾਲਾ ਬੁਰਸ਼ ਲੈਣ ਗਿਆ ਤਾਂ ਨੌਜਵਾਨ ਨੇ ਦੁਕਾਨ ਦੇ ਅੱਗੇ ਪਿਆ ਪੈਸਿਆਂ ਵਾਲਾ ਗੱਲਾ ਸਾਫ ਕਰ ਦਿੱਤਾ ਜਦੋਂ ਦੁਕਾਨਦਾਰ ਆਂਕੂ ਨੂੰੰ ਪਤਾ ਲੱਗਿਆ ਤਾਂ ਉਸ ਨੇ ਨੌਜਵਾਨ ਨੂੰ ਫਡ਼ਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜ ਗਿਆ ਜਦੋਂ ਆਸ-ਪਾਸ ਦੇ ਦੁਕਾਨਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਦਾ ਪਿੱਛਾ ਕਰ ਕੇ ਉਸ ਨੂੰ ਦਬੋਚ ਲਿਆ ਗਿਆ ਅਤੇ ਚੰਗੀ ਛਿੱਤਰ-ਪਰੇਡ ਕੀਤੀ ਅਤੇ ਜੋ ਗੱਲੇ ’ਚੋਂ ਪੈਸੇ ਕੱਢ ਕੇ ਲੈ ਕੇ ਗਿਆ ਸੀ ਉਸ ਤੋਂ ਬਰਾਮਦ ਕਰ ਲਏ ਗਏ।
