ਸਰਕਾਰੀ ਸਕੂਲਾਂ ’ਚ ਬੱਚਿਆਂ ਦੇ ਨਵੇਂ ਦਾਖਲਿਆਂ ਲਈ ਵੀਡੀਓ ਕਾਨਫਰੰਸ ਕੀਤੀ

Monday, Jan 21, 2019 - 09:54 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜ਼ਿਲਾ ਸਿੱਖਿਆ ਅਫਸਰ (ਸ. ਸ.) ਰਾਜਵੰਤ ਕੌਰ, ਜ਼ਿਲਾ ਸਿੱਖਿਆ ਅਫਸਰ (ਅ. ਸ.) ਮਨਿੰਦਰ ਕੌਰ, ਡਿਪਟੀ ਜ਼ਿਲਾ ਸਿੱਖਿਆ ਅਫਸਰ (ਅ. ਸ.) ਸ਼ਿਵ ਪਾਲ ਗੋਇਲ, ਗਾਰਗੀ ਫਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਜਨਕ ਰਾਜ ਗਾਰਗੀ, ਸੋਸ਼ਲ ਐਂਡ ਵੈੱਲਫੇਅਰ ਸੋਸਾਇਟੀ ਦੇ ਸਕੱਤਰ ਹਰਪ੍ਰੀਤ ਸਿੰਘ, ਗਰੀਨ ਅਰਥ ਫਾਊਂਡੇਸ਼ਨ ਦੇ ਪ੍ਰਧਾਨ ਨਰਿੰਦਰ ਕੁਮਾਰ ਤੇ ਜਨਰਲ ਸਕੱਤਰ ਸੁਨੀਲ ਕੁਮਾਰ ਡੀ. ਸੀ. ਕੰਪਲੈਕਸ ਬਰਨਾਲਾ ਦੇ ਵੀਡੀਓ ਕਾਨਫਰੰਸਿੰਗ ਹਾਲ ’ਚ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨਾਲ ਵੀਡੀਓ ਕਾਨਫਰੰਸ ਦੌਰਾਨ ਪ੍ਰਿੰਸੀਪਲ ਆਰ. ਪੀ. ਸਿੰਘ, ਰਮਨਦੀਪ ਸਿੰਘ, ਸਹਾਇਕ ਕੋਆਰਡੀਨੇਟਰ (ਪਡ਼੍ਹੋ ਪੰਜਾਬ, ਪਡ਼੍ਹਾਓ ਪੰਜਾਬ) ਸੌਦਾਗਰ ਸਿੰਘ, ਕੋਆਰਡੀਨੇਟਰ (ਸਮਾਰਟ ਸਕੂਲ) ਕਰਮਜੀਤ ਸਿੰਘ ਤੇ ਲੱਛਮਣ ਸਿੰਘ, ਬਲਾਕ ਸਿੱਖਿਆ ਅਫਸਰ ਵੀ ਹਾਜ਼ਰ ਸਨ। ਇਹ ਵੀਡੀਓ ਕਾਨਫਰੰਸ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਨਵੇਂ ਦਾਖਲਿਆਂ ਦੇ ਸਬੰਧ ’ਚ ਰੱਖੀ ਗਈ ਸੀ। ਇਸ ਮੌਕੇ ਸਿੱਖਿਆ ਸਕੱਤਰ ਨੇ ਐਡਵੋਕੇਟ ਗਾਰਗੀ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਕਾਫੀ ਅਹਿਮੀਅਤ ਦਿੱਤੀ।

Related News