ਉੱਭਵਾਲ ਨਿਵਾਸੀਆਂ ਤੇ ਪੰਚਾਇਤ ਨੇ ਸ਼ੁਕਰਾਨੇ ਵਜੋਂ ਪਾਠ ਦੇ ਭੋਗ ਪਾਏ

Monday, Jan 21, 2019 - 09:53 AM (IST)

ਸੰਗਰੂਰ (ਵਿਵੇਕ ਸਿੰਧਵਾਨੀ)–ਪਿੰਡ ਉੱਭਵਾਲ ਦੇ ਗੁਰਦੁਆਰਾ ਸਿੱਧਸਰ ਵਿਖੇ ਸਮੂਹ ਪਿੰਡ ਵਾਸੀਆਂ ਤੇ ਨਵੀਂ ਚੁਣੀ ਪੰਚਾਇਤ ਨੇ ਸ਼ੁਕਰਾਨੇ ਵਜੋਂ ਪਾਠ ਦੇ ਭੋਗ ਪਾਏ। ਇਸ ਸਮੇਂ ਪਿੰਡ ਦੀ ਸਰਪੰਚ ਅਮਰਜੀਤ ਕੌਰ, ਸਤਨਾਮ ਸਿੰਘ, ਬਲਦੇਵ ਸਿੰਘ, ਹਰਵਿੰਦਰ ਸਿੰਘ, ਸੁਖਵਿੰਦਰ ਕੌਰ, ਜਸਮੀਤ ਕੌਰ, ਸਿਮਰਜੀਤ ਕੌਰ, ਪਰਮਜੀਤ ਕੌਰ, ਸ਼ਿੰਦਰਪਾਲ ਕੌਰ, ਨਿਰਭੈ ਸਿੰਘ, ਮੱਘਰ ਸਿੰਘ ਤੇ ਸੁਖਦੇਵ ਸਿੰਘ ਸਾਰੇ ਪੰਚਾਂ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਨੂੰ ਪਿੰਡ ਦੇ ਵਿਕਾਸ ਲਈ ਚੁਣ ਕੇ ਭੇਜਿਆ ਹੈ। ਅਸੀਂ ਸਾਰੇ ਇਕਜੁੱਟ ਹੋ ਕੇ ਵਿਕਾਸ ਕਰਾਂਗੇ। ਇਸ ਦੌਰਾਨ ਜੰਗੀਰ ਸਿੰਘ, ਬਾਬਾ ਬੁੱਗਰ ਸਿੰਘ ਤੇ ਮੰਗੀ ਦਾ ਕਹਿਣਾ ਸੀ ਕਿ ਇਸ ਵਾਰ ਪੰਚਾਇਤ ਸਾਰੀ ਇਕਮਤ ਵਾਲੀ ਚੁਣੀ ਗਈ ਹੈ। ਇਸ ਗੱਲ ਦੀ ਸਾਰੇ ਪਿੰਡ ਨੂੰ ਖੁਸ਼ੀ ਹੈ।

Related News