ਬੂਟੇ ਲਗਾਉਣ ਤੋਂ ਰੋਕਣ ਵਾਲੀ ਸਰਪੰਚਣੀ ਦੀ ਇਕ ਹੋਰ ਵੀਡੀਓ ਵਾਇਰਲ

Saturday, Aug 17, 2019 - 01:54 PM (IST)

ਸੰਗਰੂਰ (ਬਿਊਰੋ) : ਪਿੰਡ ਦੇ ਮੁੰੰਡਿਆਂ ਨੂੰ ਬੂਟੇ ਲਗਾਉਣ ਤੋਂ ਰੋਕਣ ਵਾਲੀ ਸੰਗਰੂਰ ਦੇ ਨਾਗਰਾ ਪਿੰਡ ਦੀ ਮਹਿਲਾ ਸਰਪੰਚ ਦੀ ਇਕ ਹੋਰ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਮਹਿਲਾ ਸਰਪੰਚ ਵੀਡੀਓ ਵਾਇਰਲ ਹੋਣ ਕਾਰਨ ਪਿੰਡ ਵਾਲਿਆਂ ਅਤੇ ਵੀਡੀਓ ਵਾਇਰਲ ਕਰਨ ਵਾਲੇ ਮੁੰਡਿਆਂ ਤੇ ਵਰ੍ਹਦੀ ਦਿਖਾਈ ਦੇ ਰਹੀ ਹੈ।

ਮਹਿਲਾ ਸਰਪੰਚ ਨੂੰ ਗੁੱਸਾ ਹੈ ਕਿ ਉਸ ਦੀ ਵੀਡੀਓ ਵਾਇਰਲ ਕਿਉਂ ਕੀਤੀ ਗਈ। ਕਿਉਂ ਬੂਟੇ ਨਾ ਲੱਗਣ ਦੇਣ ਨੂੰ ਲੈ ਕੇ ਲੋਕਾਂ ਵਿਚ ਰੋਸ ਜਾਗਿਆ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਮਹਿਲਾ ਸਰਪੰਚ ਨੂੰ ਕਾਫੀ ਬੁਰਾ ਭਲਾ ਕਿਹਾ। ਇਸ ਤੋਂ ਦੁਖੀ ਮਹਿਲਾ ਸਰਪੰਚ ਨੇ ਬੂਟੇ ਲਾਉਣ ਵਾਲੇ ਮੁੰਡਿਆਂ ਖਿਲਾਫ ਪਰਚਾ ਕਰ ਦਿੱਤਾ। ਖਬਰਾਂ ਆ ਰਹੀਆਂ ਨੇ ਕਿ ਪਿੰਡ ਵਾਲਿਆਂ ਦੇ ਦਬਾਅ ਦੇ ਚੱਲਦੇ ਸਰਪੰਚ ਨੇ ਪਰਚਾ ਵਾਪਸ ਲੈ ਲਿਆ ਹੈ ਪਰ ਇਸ ਮਾਮਲੇ ਨੇ ਇਕ ਗੰਭੀਰ ਮੁੱਦਾ ਚੁੱਕਿਆ ਹੈ, ਜਿਸ ਤੋਂ ਪਿੰਡ ਵਾਸੀਆਂ ਤੇ ਸਰਪੰਚ ਵਿਚਕਾਰ ਮਤਭੇਦਾਂ ਕਾਰਨ ਵਾਤਾਵਰਣ ਦਾ ਨੁਕਸਾਨ ਹੋ ਰਿਹਾ ਹੈ। ਪਿੰਡ ਦੇ ਲੋਕ ਤੇ ਪੰਚਾਇਤ ਵਾਤਾਵਰਣ ਦੇ ਮੁੱਦੇ 'ਤੇ ਹੀ ਇਕ ਨਹੀਂ ਹੋ ਸਕਦੇ ਤਾਂ ਉਨ੍ਹਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।


author

cherry

Content Editor

Related News