ਸੰਗਰੂਰ : ਧਰਨੇ ''ਤੇ ਬੈਠੇ ਤੀਜੇ ਅਧਿਆਪਕ ਨੂੰ ਵੀ ਪੁਲਸ ਨੇ ਕਰਾਇਆ ਹਸਪਤਾਲ ਦਾਖਲ
Tuesday, Sep 24, 2019 - 01:28 PM (IST)
ਸੰਗਰੂਰ(ਬੇਦੀ) : ਸੰਗਰੂਰ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 7 ਦਿਨਾਂ ਤੋਂ ਮਰਨ ਵਰਤ 'ਤੇ ਬੇਠੇ ਤੀਜੇ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਜਰਨੈਲ ਸਿੰਘ ਨੂੰ ਵੀ ਅੱਜ ਪੁਲਸ ਪ੍ਰਸ਼ਾਸਨ ਨੇ ਚੁੱਕ ਕੇ ਸਿਵਲ ਹਸਪਤਾਲ ਸੰਗਰੂਰ 'ਚ ਦਾਖ਼ਲ ਕਰਾ ਦਿੱਤਾ ਹੈ। ਧਿਆਨਦੇਣਯੋਗ ਹੈ ਕਿ ਪੁਲਸ ਪਹਿਲਾਂ ਹੀ ਮਰਨ ਵਰਤ 'ਤੇ ਬੈਠੇ 2 ਅਧਿਆਪਕਾਂ ਨੂੰ ਚੁੱਕ ਕੇ ਹਸਪਤਾਲ 'ਚ ਦਾਖ਼ਲ ਕਰਵਾ ਚੁੱਕੀ ਹੈ।
ਦੱਸ ਦੇਈਏ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ 'ਚ ਪਿਛਲੇ 22 ਦਿਨਾਂ ਤੋਂ 5 ਅਧਿਆਪਕ ਆਪਣੀਆਂ ਮੰਗਾਂ ਮਨਵਾਉਣ ਲਈ ਲਗਾਤਾਰ ਟੈਂਕੀ 'ਚੇ ਚੜ੍ਹੇ ਹੋਏ ਹਨ।