''ਸਰਬੱਤ ਦਾ ਭਲਾ'' ਐਕਸਪ੍ਰੈੱਸ ਦਾ ਸੰਗਰੂਰ ਪਹੁੰਚਣ ''ਤੇ ਹੋਇਆ ਭਰਵਾਂ ਸਵਾਗਤ

Friday, Oct 04, 2019 - 11:55 AM (IST)

''ਸਰਬੱਤ ਦਾ ਭਲਾ'' ਐਕਸਪ੍ਰੈੱਸ ਦਾ ਸੰਗਰੂਰ ਪਹੁੰਚਣ ''ਤੇ ਹੋਇਆ ਭਰਵਾਂ ਸਵਾਗਤ

ਸੰਗਰੂਰ(ਬੇਦੀ) : 550 ਸਾਲਾਂ ਦਿਵਸ ਨੂੰ ਮੁੱਖ ਰੱਖਦਿਆਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਦਿੱਲੀ ਤੋਂ ਸੁਲਤਾਨਪੁਰ ਲੋਧੀ ਜਾਣ ਵਾਲੀ 'ਸਰਬੱਤ ਦਾ ਭਲਾ' ਐਕਸਪ੍ਰੈੱਸ ਟਰੇਨ, ਜਿਹੜੀ ਇਸ ਰੂਟ 'ਤੇ ਅੱਜ ਸ਼ੁਰੂ ਹੋਈ ਹੈ, ਦਾ ਸੰਗਰੂਰ ਰੇਲਵੇ ਸਟੇਸ਼ਨ 'ਤੇ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਸਮੂਹ ਸੰਗਤ ਦੀ ਅਗਵਾਈ 'ਚ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਇਸਤਰੀ ਵਿੰਗ ਦੀ ਜ਼ਿਲਾ ਪ੍ਰਧਾਨ ਪਰਮਜੀਤ ਕੌਰ ਵਿੱਰਕ ,ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ,ਮੀਡੀਆ ਸਲਾਹਕਾਰ ਗੁਰਮੀਤ ਸਿੰਘ ਜੌਹਲ,ਰੁਪਿੰਦਰ ਸਿੰਘ ਰੰਧਾਵਾ ਭਵਾਨੀਗੜ੍ਹ ਤੋਂ ਇਲਾਵਾ ਹੋਰ ਆਗੂ ਤੇ ਸੰਗਤ ਹਾਜਰ ਸੀ।


author

cherry

Content Editor

Related News