ਖੇਤੀ ਬਿੱਲਾਂ ਖ਼ਿਲਾਫ਼ ਰਿਲਾਇੰਸ ਪੰਪ ''ਤੇ ਧਰਨਾ ਦੇ ਰਹੇ ਇਕ ਹੋਰ ਕਿਸਾਨ ਦੀ ਮੌਤ

10/09/2020 6:17:35 PM

ਸੰਗਰੂਰ (ਹਨੀ ਕੋਹਲੀ): ਸੰਗਰੂਰ ਦੇ ਧੁਰੀ 'ਚ ਰਿਲਾਇੰਸ ਪੈਟਰੋਲ ਪੰਪ 'ਤੇ ਚੱਲ ਰਹੇ ਧਰਨੇ 'ਚ ਅੱਜ ਕਿਸਾਨ ਦੀ ਹਾਰਟ ਅਟੈਕ ਆਉਣ ਦੇ ਚੱਲਦੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਿਸਾਨ ਦਾ ਨਾਂ ਮੇਘਰਾਜ ਸਿੰਘ ਜੋ ਸੰਗਰੂਰ ਦੇ ਨਾਗਰੀ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਹ ਕਵਿਸ਼ਰੀ ਗਾਉਣ ਦਾ ਸ਼ੌਕੀਨ ਸੀ। ਸੰਗਰੂਰ ਦੇ ਪਿੰਡ ਨਾਗਰਾ ਦੇ ਮੇਘਰਾਜ ਜੋ ਕਿ ਕਿਸਾਨਾਂ ਆਰਡੀਨੈਂਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਧੁਰੀ ਦੇ ਬੇਨੜਾ 'ਚ ਸਥਿਤ ਰਿਲਾਂਇੰਸ ਦੇ ਪੈਟਰੋਲ ਪੰਪ 'ਤੇ ਧਰਨੇ ਪ੍ਰਦਰਸ਼ਨ ਕਰ ਰਹੇ ਸਨ, ਜਿਨ੍ਹਾਂ ਦੀ ਅੱਜ ਧਰਨੇ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ। 

ਇਹ ਵੀ ਪੜ੍ਹੋ: ਬਰਨਾਲਾ 'ਚ ਵੱਡਾ ਹਾਦਸਾ, ਮਜ਼ਦੂਰਾਂ ਨਾਲ ਭਰਿਆ ਕੈਂਟਰ ਹਾਦਸਾਗ੍ਰਸਤ (ਤਸਵੀਰਾਂ)

ਦੱਸ ਦੇਈਏ ਕਿ ਅੱਜ ਇਸ ਤੋਂ ਪਹਿਲਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ 31 ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਰੂਪ 'ਚ ਸਥਾਨਕ ਸ਼ਹਿਰ ਦੇ ਰੇਲਵੇ ਲਾਈਨਾਂ 'ਤੇ ਲਗਾਏ ਗਏ ਅੱਜ 9ਵੇਂ ਦਿਨ ਦੇ ਧਰਨੇ ਦੌਰਾਨ ਕਿਸਾਨ ਯੂਨੀਅਨ ਦੇ ਦੋ ਨੇਤਾ ਬਾਬੂ ਸਿੰਘ ਬਰ੍ਹੇ ਅਤੇ ਮਿੱਠੂ ਸਿੰਘ ਦੀ ਮਾਤਾ ਤੇਜ਼ ਕੌਰ (80) ਸਾਲਾ ਨੇ ਧਰਨੇ 'ਚ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ :ਜਿਗਰੀ ਯਾਰ ਹੀ ਬਣੇ ਦੁਸ਼ਮਣ, ਆਫ਼ਿਸ ਬੈਠਣ ਤੋਂ ਕੀਤਾ ਮਨ੍ਹਾਂ ਤਾਂ ਕਰ ਦਿੱਤਾ ਕਾਰਾ


Shyna

Content Editor

Related News