ਰੈਲੀ ''ਚ ਗਰਜ਼ੇ ਰਾਹੁਲ ਗਾਂਧੀ, ਕਿਹਾ- ਕਾਲੇ ਕਾਨੂੰਨਾਂ ਨਾਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਰ ਰਹੇ ਨੇ ਮੋਦੀ

Monday, Oct 05, 2020 - 01:44 PM (IST)

ਰੈਲੀ ''ਚ ਗਰਜ਼ੇ ਰਾਹੁਲ ਗਾਂਧੀ, ਕਿਹਾ- ਕਾਲੇ ਕਾਨੂੰਨਾਂ ਨਾਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਰ ਰਹੇ ਨੇ ਮੋਦੀ

ਸੰਗਰੂਰ : ਖੇਤੀ ਕਾਨੂੰਨਾ ਦੇ ਵਿਰੋਧ 'ਚ ਰਾਹੁਲ ਗਾਂਧੀ ਵਲੋਂ ਅੱਜ ਸੰਗਰੂਰ 'ਚ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ 6 ਸਾਲ ਤੋਂ ਨਰਿੰਦਰ ਮੋਦੀ ਦੀ ਸਰਕਾਰ ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ 'ਤੇ ਇਕ ਤੋਂ ਬਾਅਦ ਇਕ ਹਮਲੇ ਕਰ ਰਹੀ ਹੈ। ਮੋਦੀ ਸਰਕਾਰ ਦੀ ਇਕ ਵੀ ਪਾਲਿਸੀ ਗਰੀਬਾਂ ਤੇ ਕਿਸਾਨਾਂ ਨੂੰ ਲਾਭ ਦੇਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪਾਲਿਸੀ ਸਿਰਫ਼ ਆਪਣੇ ਤਿੰਨ-ਚਾਰ ਚੁਣੇ ਹੋਏ ਮਿੱਤਰਾਂ ਲਈ ਬਣਾਈ ਜਾਂਦੀ ਹੈ। ਮੋਦੀ ਨੇ ਕਾਲੇ ਧਨ ਨੂੰ ਖ਼ਤਮ ਕਰਨ ਦਾ ਕਹਿ ਕੇ ਨੋਟਬੰਦੀ ਕਰਕੇ ਆਪਣੇ 5-6 ਅਰਬਪਤੀਆਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਪਰ ਕਾਲੇ ਧਨ 'ਤੇ ਕੋਈ ਅਸਰ ਨਹੀਂ ਪਿਆ। ਇਸ ਤੋਂ ਬਾਅਦ ਮੋਦੀ ਨੇ ਜੀ.ਐੱਸ.ਟੀ. ਲਿਆਂਦੀ ਪਰ ਅੱਜ ਛੋਟਾ ਦੁਕਾਨਦਾਰ ਜੀ.ਐੱਸ.ਟੀ. ਨੂੰ ਨਹੀਂ ਸਮਝ ਪਾ ਰਿਹਾ। ਨੋਟਬੰਦੀ ਤੇ ਜੀ.ਐੱਸ.ਟੀ ਸਿਰਫ਼ ਛੋਟੇ ਦੁਕਾਨਦਾਰਾਂ ਤੇ ਕਿਸਾਨਾਂ ਨੂੰ ਮਾਰਨ ਦਾ ਤਰੀਕਾ ਹੈ। ਮੋਦੀ ਅਜਿਹਾ ਕਰਕੇ ਸਿਰਫ਼ ਅਬਾਨੀ ਤੇ ਅਡਾਨੀ ਦਾ ਰਾਸਤਾ ਸਾਫ਼ ਕਰ ਰਹੇ ਹਨ।  ਇਹ ਲੋਕ ਟੀ.ਵੀ. 'ਤੇ ਨਰਿੰਦਰ ਮੋਦੀ ਨੂੰ ਸਮਾਂ ਦਿੰਦੇ ਹਨ ਤਾਂ ਇਸ ਦੇ ਬਦਲੇ ਮੋਦੀ ਇਨ੍ਹਾਂ ਦਾ ਰਾਸਤਾ ਸਾਫ਼ ਕਰ ਰਹੇ ਹਨ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਦਿਨ-ਦਿਹਾੜੇ ਹਮਲਾਵਾਰਾਂ ਨੇ ਕਾਰ ਸਵਾਰ ਨੂੰ ਮਾਰੀਆਂ ਅੰਨ੍ਹੇਵਾਹ ਗੋਲੀਆਂ

ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਰੋਜ਼ਗਾਰ ਅਡਾਨੀ ਤੇ ਅਬਾਨੀ ਨਹੀਂ ਪੈਦਾ ਕਰਦੇ ਸਗੋਂ ਛੋਟੇ ਵਪਾਰੀ ਪੈਦਾ ਕਰਦੇ ਹਨ। ਪਰ ਮੋਦੀ ਨੇ ਇਨ੍ਹਾਂ ਨੂੰ ਖ਼ਤਮ ਕਰ ਦਿੱਤਾ ਹੈ। ਇਸ ਕਾਰਨ ਆਉਣ ਵਾਲੇ ਸਮੇਂ 'ਚ ਇਹ ਦੇਸ਼ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਨੇ ਦੇ ਸਕੇਗਾ ਕਿਉਂਕਿ ਮੋਦੀ ਨੇ ਰੋਜ਼ਗਾਰ ਦਿਵਾਉਣ ਦਾ ਸਿਸਟਮ ਖ਼ਮ ਕਰ ਦਿੱਤਾ ਹੈ। ਹੁਣ ਨਰਿੰਦਰ ਮੋਦੀ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕੇਵਟ ਕਿਸਾਨਾਂ ਦੀ ਹੀ ਨਹੀਂ ਪੂਰੇ ਦੇਸ਼ ਦੇ ਹੈ ਤੇ ਕਿਸਾਨ-ਮਜ਼ਦੂਰ ਮਿਲ ਕੇ ਇਨ੍ਹਾਂ ਖ਼ਿਲਾਫ਼ ਲੜਨਗੇ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਗੇ।

ਇਹ ਵੀ ਪੜ੍ਹੋ : ਸਹੁਰੇ ਪਰਿਵਾਰ ਤੋਂ ਦੁਖੀ ਇੰਜੀਨੀਅਰ ਨੇ ਚੁੱਕਿਆ ਖ਼ੌਫ਼ਨਾਕ ਕਦਮ


author

Baljeet Kaur

Content Editor

Related News