ਸਿੱਧੂ-ਕੈਪਟਨ ਵਿਚਕਾਰ ''ਪਾਵਰ'' ਦੀ ਲੜਾਈ : ਭਗਵੰਤ ਮਾਨ

Saturday, Jun 22, 2019 - 04:52 PM (IST)

ਸਿੱਧੂ-ਕੈਪਟਨ ਵਿਚਕਾਰ ''ਪਾਵਰ'' ਦੀ ਲੜਾਈ : ਭਗਵੰਤ ਮਾਨ

ਸੰਗਰੂਰ (ਰਾਜੇਸ਼ ਕੋਹਲੀ) : ਬਿਜਲੀ ਮਹਿਕਮਾ ਨਾ ਸੰਭਾਲਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਿਜਲੀ ਮੰਤਰੀ ਨਵਜੋਤ ਸਿੱਧੂ ਵਿਚਕਾਰ ਵਿਵਾਦ ਅਜੇ ਵੀ ਜਾਰੀ ਹੈ। ਇਸ ਵਿਵਾਦ 'ਤੇ ਕਈ ਨੇਤਾ ਚੁਟਕੀ ਲੈ ਚੁੱਕੇ ਹਨ ਅਤੇ ਹੁਣ 'ਤੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਚੁਟਕੀ ਲਈ ਹੈ। ਮਾਨ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਵਿਚ ਪਾਵਰ ਡਿਪਾਰਟਮੈਂਟ ਨਹੀਂ ਸਗੋਂ ਦੋ ਨੇਤਾਵਾਂ ਵਿਚ ਪਾਵਰ ਦੀ ਲੜਾਈ ਚਲ ਰਹੀ ਹੈ। ਭਗਵੰਤ ਦਾ ਕਹਿਣਾ ਹੈ ਕਿ ਦੋਹਾਂ ਨੇਤਾਵਾਂ ਦੀ ਲੜਾਈ ਵਿਚ ਕਿਸਾਨ ਵਰਗ ਦਾ ਨੁਕਸਾਨ ਹੋ ਰਿਹਾ ਹੈ।

ਇਸ ਦੌਰਾਨ ਬਿਜਲੀ ਦੇ ਮੁੱਦੇ 'ਤੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਬਿਜਲੀ ਪੈਦਾ ਕਰਦਾ ਹੈ ਪਰ ਪੰਜਾਬ ਵਿਚ ਹੀ ਬਿਜਲੀ ਸਭ ਤੋਂ ਮਹਿੰਗੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਗੱਲਬਾਤ ਕਰਨ ਲਈ ਉਨ੍ਹਾਂ ਵੱਲੋਂ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ।


author

cherry

Content Editor

Related News