ਟਰਾਲੀਆਂ ਭਰ ਕੇ ਆਵਾਰਾ ਪਸ਼ੂਆਂ ਸਣੇ ਡੀ. ਸੀ. ਦਫਤਰ ਪੁੱਜੇ ਕਿਸਾਨ

02/06/2019 4:01:41 PM

ਸੰਗਰੂਰ (ਪ੍ਰਿੰਸ) : ਸੰਗਰੂਰ ਦੇ ਕਿਸਾਨ ਆਵਾਰਾਂ ਪਸ਼ੂਆਂ ਤੋਂ ਕਾਫੀ ਪਰੇਸ਼ਾਨ ਹਨ। ਪਸ਼ੂ ਖੇਤਾਂ 'ਚ ਖੜੀਆਂ ਫਸਲਾਂ ਨੂੰ ਨਸ਼ਟ ਕਰ ਰਹੇ ਹਨ। ਇਸ ਦੇ ਚੱਲਦਿਆਂ ਕਿਸਾਨਾਂ ਨੇ ਕਈ ਵਾਰ ਧਰਨਾ ਪ੍ਰਦਰਸ਼ਨ ਵੀ ਕੀਤਾ ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਤੋਂ ਦੁਖੀ ਹੋਏ ਪਿੰਡ ਪੇਧਨੀ ਦੇ ਕਿਸਾਨ ਫਸਲਾਂ ਨੂੰ ਨਸ਼ਟ ਕਰ ਰਹੇ ਜਾਨਵਰਾਂ ਨੂੰ ਆਪਣੀਆਂ ਟਰਾਲੀਆਂ 'ਚ ਭਰ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਲੈ ਗਏ। 

ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਇਹ ਪਸ਼ੂ ਉਨ੍ਹਾਂ ਦੀਆਂ ਫਸਲਾਂ ਖਰਾਬ ਕਰ ਰਹੇ ਹਨ ਪਰ ਪ੍ਰਸ਼ਾਸਨ ਇਸ ਦਾ ਕੋਈ ਹੱਲ ਨਹੀਂ ਕਰ ਰਿਹਾ। ਜਿਸ ਤੋਂ ਦੁਖੀ ਹੋ ਕੇ ਅੱਜ ਉਹ ਇਨ੍ਹਾਂ ਪਸ਼ੂਆਂ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਦਾ ਹੁਣ ਵੀ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਇਨ੍ਹਾਂ ਪਸ਼ੂਆਂ ਨੂੰ ਦਫਤਰ ਦੇ ਬਾਹਰ ਹੀ ਛੱਡ ਦੇਣਗੇ। 

ਇਸ ਸਬੰਧੀ ਸੰਗਰੂਰ ਦੇ ਐੱਸ.ਡੀ.ਐੱਮ. ਨੇ ਕਿਸਾਨਾਂ ਨੂੰ ਕਿਹਾ ਕਿ ਉਹ ਇਨ੍ਹਾਂ ਪਸ਼ੂਆਂ ਨੂੰ ਗਾਊਸ਼ਾਲਾ 'ਚ ਛੱਡ ਦੇਣ। ਉਨ੍ਹਾਂ ਕਿਹਾ ਕਿ ਇਹ ਹਰ ਪਿੰਡ ਦੀ ਸਮੱਸਿਆ ਹੈ ਤੇ ਇਸ ਦਾ ਕੋਈ ਪੱਕਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਤੌਰ 'ਤੇ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਕਰ ਰਹੇ ਹਨ ਕਿ ਹਰੇਕ ਪਿੰਡ 'ਚ ਥੋੜ੍ਹੀ ਜਗ੍ਹਾ ਇਨ੍ਹਾਂ ਆਵਾਰਾਂ ਪਸ਼ੂਆਂ ਨੂੰ ਦਿੱਤੀ ਜਾਵੇ, ਜਿਥੇ ਇਨ੍ਹਾਂ ਨੂੰ ਰੱਖਿਆ ਜਾ ਸਕੇ।


Baljeet Kaur

Content Editor

Related News