...ਜਦੋਂ ਪਿੰਡ ਵਾਸੀਆਂ ਨੇ ਬੱਚਾ ਚੋਰ ਗੈਂਗ ਸਮਝ ਕੇ ਕੁੱਟ ਦਿੱਤੇ ਕਾਰ ਸਵਾਰ, ਦੇਖੋ ਵੀਡੀਓ

Tuesday, Jul 30, 2019 - 11:08 AM (IST)

ਸੰਗਰੂਰ (ਪ੍ਰਿੰਸ) : ਲਹਿਰਾਗਾਗਾ ਦੇ ਪਿੰਡ ਹਰਿਆਊ ਵਿਚ ਬੱਚਾ ਚੁੱਕਣ ਦੀ ਅਫਵਾਹ ਫੈਲਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਕਾਰ ਵਿਚ ਜਾ ਰਹੇ 2 ਨੌਜਵਾਨਾਂ ਨੂੰ ਬੁਰੀ ਤਰ੍ਹਾਂ ਨਾਲ ਕੁੱੱਟ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ। ਦੱਸ ਦੇਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿਚ ਬੱਚਾ ਚੋਰੀ ਕਰਨ ਵਾਲੇ ਗੈਂਗ ਦੀਆਂ ਅਫਵਾਹਾਂ ਤੇਜ਼ੀ ਨਾਲ ਫੈਲ ਰਹੀਆਂ ਹਨ। ਅਜਿਹੀ ਹੀ ਅਫਵਾਹ ਸੰਗਰੂਰ ਦੇ ਲਹਿਰਾਗਾਗਾ ਖੇਤਰ ਵਿਚ ਫੈਲਾਈ ਕਿ ਇਕ ਕਾਰ ਵਿਚ ਕੁੱਝ ਲੋਕ ਬੱਚਾ ਚੋਰੀ ਕਰਕੇ ਲਿਜਾ ਰਹੇ ਹਨ, ਜਿਸ ਤੋਂ ਬਾਅਦ ਪਿੰਡ ਦੇ ਕਈ ਲੋਕ ਕਾਰ ਦੇ ਪਿੱਛੇ ਦੌੜਨ ਲੱਗ ਪਏ ਤੇ ਅੱਗੇ ਜਾ ਕੇ ਗੱਡੀ ਦਾ ਟਾਇਰ ਪੈਂਚਰ ਹੋਣ ਕਾਰਨ ਗੱਡੀ ਪਲਟ ਗਈ। ਫਿਰ ਕਾਰ ਸਵਾਰਾਂ ਦੀ ਲੋਕ ਕੁੱਟਮਾਰ ਕਰਨ ਲੱਗੇ ਤੇ ਵੀਡਿਓ ਬਣਾਉਣ ਲੱਗੇ ਪਰ ਬਾਅਦ 'ਚ ਪਤਾ ਲੱਗਾ ਕਿ ਇਹ ਨੇੜਲੇ ਹੀ ਪਿੰਡ ਦੇ ਮਜ਼ਦੂਰ ਹਨ, ਜੋ ਦਿਹਾੜੀ ਲਗਾ ਕੇ ਘਰ ਪਰਤ ਰਹੇ ਸਨ।

ਉਧਰ ਪੁਲਸ ਮੁਤਾਬਕ ਜਾਂਚ ਕਰਨ 'ਤੇ ਪਤਾ ਲੱਗਾ ਕਿ ਕਿਤੇ ਵੀ ਕੋਈ ਬੱਚਾ ਚੋਰੀ ਨਹੀਂ ਹੋਇਆ ਸੀ, ਇਹ ਸਿਰਫ ਤੇ ਸਿਰਫ ਅਫਵਾਹ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਅਫਵਾਹ ਫੈਲਾਈ ਤੇ ਕੁੱਟਮਾਰ ਕੀਤੀ, ਉਨ੍ਹਾਂ ਖਿਲਾਫ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ।

ਪੰਜਾਬ 'ਚ ਇਨੀਂ ਦਿਨੀਂ ਬੱਚਾ ਚੋਰੀ ਕਰਨ ਵਾਲੇ ਗੈਂਗ ਦੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਫੈਲ ਰਹੀਆਂ ਹਨ। ਸਾਡੀ ਲੋਕਾਂ ਨੂੰ ਗੁਜਾਰਿਸ਼ ਹੈ ਕਿ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਕਰਨ ਦੇ ਬਾਅਦ ਹੀ ਵੀਡਿਓ ਸੋਸ਼ਲ ਮੀਡੀਆ 'ਤੇ ਪਾਉਣ ਤਾਂ ਜੋ ਇਨ੍ਹਾਂ ਲੋਕਾਂ ਦੀ ਤਰ੍ਹਾਂ ਹੋਰ ਕੋਈ ਬੇਗੁਨਾਹ ਇਸ ਤਰ੍ਹਾਂ ਕੁੱਟਮਾਰ ਦਾ ਸ਼ਿਕਾਰ ਨਾ ਹੋ ਜਾਵੇ।  


author

cherry

Content Editor

Related News