ਸੁਖਬੀਰ ਅਤੇ ਹਰਸਿਮਰਤ ਨੂੰ ਟਿਕਟ ਮਿਲਣ ''ਤੇ ਭਗਵੰਤ ਮਾਨ ਨੇ ਲਈ ਚੁਟਕੀ

Tuesday, Apr 23, 2019 - 04:55 PM (IST)

ਸੁਖਬੀਰ ਅਤੇ ਹਰਸਿਮਰਤ ਨੂੰ ਟਿਕਟ ਮਿਲਣ ''ਤੇ ਭਗਵੰਤ ਮਾਨ ਨੇ ਲਈ ਚੁਟਕੀ

ਸੰਗਰੂਰ (ਰਾਜੇਸ਼ ਕੋਹਲੀ) : ਅਕਾਲੀ ਦਲ ਵੱਲੋਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚੁਟਕੀ ਲਈ ਹੈ। ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਕਿਸੇ ਵੀ ਹਲਕੇ ਵਿਚ ਜੱਥੇਦਾਰ ਜਾਂ ਟਕਸਾਲੀ ਨਜ਼ਰ ਨਹੀਂ ਆਉਂਦੇ ਇਸ ਲਈ ਉਹ ਟਿਕਟਾਂ ਆਪਣੇ ਕੋਲ ਹੀ ਰੱਖਦੇ ਹਨ।

ਭਗਵੰਤ ਮਾਨ ਦਾ ਕਹਿਣਾ ਹੈ ਕਿ ਟਿਕਟਾਂ ਨੂੰ ਲੈ ਕੇ ਕਾਂਗਰਸ ਨਾਲ ਅਕਾਲੀ ਦਲ ਦੀ ਗੱਲਬਾਤ ਚੱਲ ਰਹੀ ਸੀ, ਜਿਸ ਤਰ੍ਹਾਂ ਉਨ੍ਹਾਂ ਨੇ 2017 ਵਿਚ ਕੀਤਾ ਸੀ, ਉਸੇ ਤਰ੍ਹਾਂ ਇਸ ਵਾਰ ਕੀਤਾ ਹੈ। ਅਕਾਲੀ ਦਲ ਅਤੇ ਕਾਂਗਰਸੀਆਂ ਨੇ ਆਪਸ ਵਿਚ ਸੈਟਿੰਗ ਕਰਕੇ ਹੀ ਇਕ ਦੂਜੇ ਖਿਲਾਫ ਕਮਜ਼ੋਰ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ।

ਕੇਂਦਰ 'ਚ ਭਾਜਪਾ ਦੀ ਭਾਈਵਾਲ ਅਕਾਲੀ ਦਲ ਵਲੋਂ ਆਪਣੇ ਹਿੱਸੇ ਦੇ 10 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਜਦਕਿ ਭਾਜਪਾ ਵਲੋਂ 3 ਸੀਟਾਂ 'ਚੋਂ ਅਜੇ ਇਕ ਦਾ ਹੀ ਐਲਾਨ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਕਾਂਗਰਸ, ਪੀ.ਡੀ.ਏ. ਅਤੇ 'ਆਪ' ਪਹਿਲਾਂ ਹੀ 13 ਦੀਆਂ 13 ਸੀਟਾਂ 'ਤੇ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ।


author

cherry

Content Editor

Related News