ਸੰਗਰੂਰ ''ਚ 4 ਪੀੜ੍ਹੀਆਂ ਨੇ ਇਕੱਠੇ ਪਾਈ ਵੋਟ (ਵੀਡੀਓ)

Sunday, May 19, 2019 - 05:43 PM (IST)

ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ ਦੇ ਜ਼ਿਲਾ ਸੰਗਰੂਰ ਵਿਚ 4 ਪੀੜ੍ਹੀਆਂ ਨੇ ਇਕੱਠੇ ਵੋਟ ਪਾਈ ਹੈ। 90 ਸਾਲ ਦੇ ਬਜ਼ੁਰਗ ਜਗਦੇਵ ਸਿੰਘ ਸਮੇਤ ਪਰਿਵਾਰ ਵੋਟ ਪਾਉਣ ਲਈ ਬੂਥ 'ਤੇ ਪੁੱਜੇ। ਇਸ ਮੌਕੇ ਪਹਿਲੀ ਵਾਰ ਵੋਟ ਪਾਉਣ ਆਈ ਮਨਵੀਰ ਕੌਰ ਨੇ ਕਿਹਾ ਕਿ ਉਸ ਨੂੰ ਬੇਹੱਦ ਖੁਸ਼ੀ ਹੈ ਉਹ ਆਪਣੇ ਪਿਤਾ, ਦਾਦੇ ਅਤੇ ਪੜਦਾਦੇ ਨਾਲ ਵੋਟ ਪਾਉਣ ਆਈ ਹੈ।

90 ਸਾਲ ਤੋਂ ਵੱਧ ਉਮਰ ਦੇ ਜਗਦੇਵ ਸਿੰਘ ਨੇ ਕਿਹਾ ਕਿ ਉਹ ਬੇਹੱਦ ਖ਼ੁਸ਼ ਹਨ ਕਿ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ 4 ਪੀੜ੍ਹੀਆਂ ਵੋਟ ਪਾਉਣ ਆਈਆਂ ਹਨ। ਉਨ੍ਹਾਂ ਦੇ ਪੋਤੇ ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਪੂਰੇ ਪਰਿਵਾਰ ਨਾਲ ਇਕੱਠਿਆਂ ਵੋਟਾਂ ਪਾਉਣ ਆਏ ਹਨ।


author

cherry

Content Editor

Related News