ਸੰਗਰੂਰ : ਨਸ਼ੇ ਦੇ ਆਦੀ ਨੌਜਵਾਨ ਦੀ ਹਾਲਤ ਗੰਭੀਰ

Tuesday, Jul 09, 2019 - 04:07 PM (IST)

ਸੰਗਰੂਰ : ਨਸ਼ੇ ਦੇ ਆਦੀ ਨੌਜਵਾਨ ਦੀ ਹਾਲਤ ਗੰਭੀਰ

ਸੰਗਰੂਰ (ਪ੍ਰਿੰਸ) : ਨਸ਼ੇ ਦੀ ਹਾਲਤ ਵਿਚ ਐਤਵਾਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਏ ਪਿੰਡ ਭਿੰਡਰਾਂ ਦੇ ਨੌਜਵਾਨ ਅਮਨਦੀਪ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀਆਂ ਨਾੜਾਂ ਬਲੌਕ ਹੋ ਚੁੱਕੀਆਂ ਹਨ ਜਿਸ ਕਾਰਨ ਉਸ ਦਾ ਇਲਾਜ ਕਰਨ ਵਿਚ ਮੁਸ਼ਕਲ ਆ ਰਹੀ ਹੈ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਅੱਜ ਸਿਵਲ ਹਸਪਤਾਲ ਸੰਗਰੂਰ ਵਿਖੇ ਪੱਤਰਕਾਰਾਂ ਅਤੇ ਪੁਲਸ ਦੇ ਸਾਹਮਣੇ ਸ਼ਰੇਆਮ 'ਚਿੱਟਾ' ਵੇਚ ਰਹੇ ਸੌਦਾਗਰਾਂ ਦੇ ਨਾਂ ਲਏ ਹਨ ਅਤੇ ਉਨ੍ਹਾਂ 'ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਨੌਜਵਾਨ ਦੀ ਭੈਣ ਦੱਸਿਆ ਕਿ ਜਦੋਂ ਉਸ ਦੇ ਭਰਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਜੇਬ ਵਿਚੋਂ ਸਰਿੰਜ ਨਿਕਲੀ ਸੀ ਅਤੇ ਉਹ ਅਜੇ ਵੀ ਨਸ਼ਾ ਮੰਗ ਰਿਹਾ ਹੈ।


author

cherry

Content Editor

Related News