ਦੋਵਾਂ ਬਾਹਾਂ ਤੇ ਇਕ ਲੱਤ ਤੋਂ ਅਪਾਹਜ ਹੋਣ ''ਤੇ ਵੀ ਵੱਡੇ ਸੁਪਨੇ ਹਨ ਜਸ਼ਨਦੀਪ ਦੇ

01/19/2019 4:07:20 PM

ਸੰਗਰੂਰ/ਕੌਹਰੀਆਂ (ਬੇਦੀ/ਸ਼ਰਮਾ) : ਕਿਸੇ ਸ਼ਾਇਰ ਨੇ ਲਿਖਿਆ ਹੈ ਕਿ 'ਬੇ-ਹਿੰਮਤੇ ਨੇ ਜਿਹੜੇ ਬੈਠ ਕੇ ਕਰਨ ਸ਼ਿੱਕਵਾ ਮੁਕੱਦਰਾਂ ਦਾ, ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ' ਇਨ੍ਹਾਂ ਹੀ ਲਾਈਨਾਂ ਨੂੰ ਸੱਚ ਕਰਦੇ ਵਿਧਾਨ ਸਭਾ ਹਲਕਾ ਲਹਿਰਾ ਜ਼ਿਲਾ ਸੰਗਰੂਰ ਦੇ ਪਿੰਡ ਕਾਲਵਣਜਾਰਾ ਕਲਾਂ ਦੇ 9 ਸਾਲਾਂ ਬੱਚੇ ਜਸ਼ਨਦੀਪ ਦੇ ਹੌਸਲੇ ਨੂੰ ਸਲਾਮ ਕਰਨਾ ਬਣਦਾ ਹੈ। ਕਿਉਂਕਿ ਜਸ਼ਨਦੀਪ ਜਨਮ ਤੋਂ ਹੀ ਅਪਾਹਜ ਹੈ, ਜਿਸ ਦੇ ਦੋਵੇਂ ਬਾਹਾਂ ਨਹੀਂ ਹਨ ਅਤੇ ਇਕ ਲੱਤ ਵੀ ਛੋਟੀ ਹੈ ਪਰ ਫਿਰ ਵੀ ਹੌਸਲਾ ਇੰਨਾ ਬੁਲੰਦ ਹੈ ਕਿ ਦੁਨੀਆ ਨੂੰ ਸਰ ਕਰਨ ਦੀ ਇੱਛਾ ਰਖਦਾ ਹੈ। ਜਸ਼ਨਦੀਪ ਆਪਣੇ ਸਾਰੇ ਕੰਮ ਇਕੋ-ਇਕ ਤੰਦਰੁਸਤ ਅੰਗ ਜੋ ਪੈਰ ਹੈ ਨਾਲ ਹੀ ਕਰਦਾ  ਹੈ,  ਜਿਵੇਂ ਖਾਣਾ ਖਾਂਦਾ ਹੈ, ਲਿਖਾਈ ਕਰਦਾ ਹੈ, ਪੇਂਟਿੰਗ ਕਰਦਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਕਾਲਵਣਜਾਰਾ ਕਲਾਂ ਵਿਖੇ ਤੀਸਰੀ ਜਮਾਤ ਦਾ ਵਿਦਿਆਰਥੀ ਜਸ਼ਨਦੀਪ ਸਕੂਲ 'ਚ ਆਪਣੇ ਤੰਦਰੁਸਤ ਸਾਥੀਆਂ ਵਾਂਗ ਹੀ ਸਾਰੇ ਕੰਮ ਕਰਦਾ ਹੈ ਅਤੇ ਆਪਣੀ ਕਲਾਸ 'ਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਦਾ ਹੈ, ਜਿਸ ਨੇ ਪਿਛਲੇ ਸਮੇਂ ਸਿੱਖਿਆ ਵਿਭਾਗ ਵਲੋਂ ਕਰਵਾਏ ਬਲਾਕ ਪੱਧਰ ਦੇ ਵਿੱਦਿਅਕ ਮੁਕਾਬਲਿਆਂ 'ਚ ਵੀ ਦੂਸਰਾ ਸਥਾਨ ਪ੍ਰਾਪਤ ਕੀਤਾ, ਇਸ ਬੱਚੇ ਨੇ ਆਪਣੇ ਅਪਾਹਜਪੁਣੇ ਨੂੰ ਕਿਸੇ ਵੀ ਕੰਮ ਦੇ ਅੱਗੇ ਨਹੀਂ ਆਉਣ ਦਿੱਤਾ।ਇਸ ਸਬੰਧੀ

PunjabKesariਜਸ਼ਨਦੀਪ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਜੱਜ ਬਣਨਾ ਚਾਹੁੰਦਾ ਹੈ ਅਤੇ ਆਪਣੇ ਵਰਗੇ ਅਪਾਹਜ ਬੱਚਿਆਂ ਦੇ ਸੁਪਨੇ ਪੂਰੇ ਕਰਨ 'ਚ ਮਦਦ ਕਰਨੀ ਚਾਹੁੰਦਾ ਹੈ। ਜਸ਼ਨਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਸ਼ਨਦੀਪ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਚੈੱਕ ਕਰਵਾਇਆ ਸੀ, ਜਿਥੇ ਡਾਕਟਰਾਂ ਨੇ ਕਿਹਾ ਸੀ ਕਿ ਇਸ ਦੀ ਛੋਟੀ ਲੱਤ ਆਪ੍ਰੇਸ਼ਨ ਕਰ ਕੇ ਠੀਕ ਹੋ ਸਕਦੀ ਹੈ। ਉਸ 'ਤੇ ਡੇਢ ਲੱਖ ਰੁਪਏ ਖਰਚ ਆਉਣਗੇ ਪਰ ਸਾਡੇ ਕੋਲ ਇਸ 'ਤੇ ਲਾਉਣ ਲਈ ਡੇਢ ਲੱਖ ਰੁਪਏ ਨਹੀਂ ਹਨ। ਸਾਡੇ ਕੋਲ ਜਸ਼ਨਦੀਪ ਬਾਰੇ ਗੱਲ ਕਰਨ ਅਤੇ ਇਸ ਦੀਆਂ ਫੋਟੋਆਂ ਵਗੈਰਾ ਖਿੱਚਣ ਲਈ ਬਹੁਤ ਸਾਰੇ ਲੋਕ ਆਉਂਦੇ ਹਨ ਪਰ ਸਾਡੀ ਕਿਸੇ ਨੇ ਕਦੇ ਵੀ ਕੋਈ ਮਦਦ ਨਹੀਂ ਕੀਤੀ।


Baljeet Kaur

Content Editor

Related News