ਸੂਬੇ ਦੇ ਇਨ੍ਹਾਂ ਵੱਡੇ ਮੁੱਦਿਆਂ ''ਤੇ ਡੀ.ਜੀ.ਪੀ. ਨੇ ਕੀਤੀ ਵਿਸ਼ੇਸ਼ ਮੀਟਿੰਗ (ਵੀਡੀਓ)
Friday, Aug 02, 2019 - 10:09 AM (IST)
ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸੰਗਰੂਰ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਦੇ ਪੁਲਸ ਅਧਿਕਾਰੀਆਂ ਨਾਲ ਕਰਾਈਮ ਅਤੇ ਹੋਰ ਕਈ ਵਿਸ਼ੇਸ਼ ਮੁੱਦਿਆਂ 'ਤੇ ਮੀਟਿੰਗ ਕੀਤੀ। ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਉਨ੍ਹਾਂ ਕੰਡਾ ਖੇੜੀ ਪਿੰਡ ਦੇ 22 ਤਰੀਕ ਤੋਂ ਲਾਪਤਾ ਹੋਏ 2 ਬੱਚਿਆਂ ਦੀ ਘਟਨਾ 'ਤੇ ਵੀ ਰੀਵਿਊ ਕੀਤਾ ਹੈ ਅਤੇ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਦੌਰਾਨ ਸੂਬੇ 'ਚ ਨਸ਼ੇ ਦੀ ਸਮੱਸਿਆ 'ਤੇ ਅਮਨ ਕਾਨੂੰਨ ਦੀ ਸਥਿਤੀ 'ਤੇ ਵੀ ਬਾਕੀ ਜ਼ਿਲਿਆਂ ਦੇ ਪੁਲਸ ਅਧਿਕਾਰੀਆਂ ਨਾਲ ਖਾਸ ਗੱਲਬਾਤ ਕੀਤੀ ਗਈ। ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਕਿ ਇਹ ਮੁਹਿੰਮ ਕਿਵੇਂ ਚੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਾਂਚ ਲਈ ਇਕ ਸਪੈਸ਼ਲਾਇਸਟ ਯੂਨਿਟ ਵੀ ਬਣਾਈ ਜਾ ਰਹੀ ਹੈ।