ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਕਰਕੇ ਮੌਤਾਂ ਦਾ ਸਿਲਸਿਲਾ ਲਾਗਾਤਾਰ ਜਾਰੀ, ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

03/23/2021 10:38:20 AM

ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਜਾਨਲੇਵਾ ਹਮਲਾ ਜਾਰੀ ਹੈ। ਅੱਜ ਜ਼ਿਲ੍ਹੇ ’ਚ ਇੱਕ ਹੋਰ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ’ਚ ਅੱਜ ਫਿਰ 49 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ ਅਤੇ ਸਿਹਤ ਬਲਾਕ ਮੂਣਕ ਦੇ ਇੱਕ 55 ਸਾਲਾ ਵਿਅਕਤੀ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ ਜਦਕਿ ਬੀਤੇ ਦੋ ਦਿਨਾਂ ਤੋਂ ਜ਼ਿਲ੍ਹੇ ਵਿੱਚ ਪਹਿਲਾਂ ਹੀ ਲਗਾਤਾਰ  ਮੌਤਾਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ: 2022 ’ਚ ਪੰਜਾਬ ’ਚ ‘ਆਪ’ ਨੂੰ ਜਿਤਾਓ, 2024 ’ਚ ਕੇਜਰੀਵਾਲ ਬਣਨਗੇ ਪ੍ਰਧਾਨ ਮੰਤਰੀ : ਬਲਜਿੰਦਰ ਕੌਰ

ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 8 ਧੂਰੀ ’ਚ 7, ਸਿਹਤ ਬਲਾਕ ਮਾਲੇਰਕੋਟਲਾ 'ਚ 9 ਅਮਰਗੜ੍ਹ ’ਚ 7,ਪੰਜਗਰਾਈਆਂ ’ਚ 3, ਬਲਾਕ ਸ਼ੇਰਪੁਰ  ’ਚ 5, ਲੌਂਗੋਵਾਲ 'ਚ 3 ਕੇਸ, ਅਹਿਮਦਗੜ੍ਹ 'ਚ 2, ਸੁਨਾਮ  'ਚ 1,  ਭਵਾਨੀਗੜ੍ਹ 1, ਅਤੇ ਕੌਹਰੀਆਂ ਵਿੱਚ 3 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 5117 ਕੇਸ ਹਨ ਜਿਨ੍ਹਾਂ ’ਚੋਂ 4614 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 285 ਕੇਸ ਐਕਟਿਵ ਚੱਲ ਰਹੇ ਹਨ ਅਤੇ 38 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ ਜਦਕਿ 218 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।

ਇਹ ਵੀ ਪੜ੍ਹੋ:ਕੈਪਟਨ ਸਾਹਿਬ! ਕੀ ਕੋਰੋਨਾ ਇਕੱਲਾ ਪੰਜਾਬ ’ਚ ਘੁੰਮ ਰਿਹਾ ਹੈ ਚੋਣਾਂ ਵਾਲੇ ਸੂਬੇ ਪੱਛਮੀ ਬੰਗਾਲ ’ਚ ਨਹੀਂ

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 5117
ਐਕਟਿਵ ਕੇਸ 285
ਠੀਕ ਹੋਏ 4614
ਮੌਤਾਂ 218


Shyna

Content Editor

Related News