ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ, 26 ਸਾਲਾ ਕੁੜੀ ਸਣੇ 12 ਵਿਅਕਤੀਆਂ ਦੀ ਮੌਤ, 244 ਨਵੇਂ ਮਾਮਲੇ ਆਏ ਸਾਹਮਣੇ

Thursday, May 06, 2021 - 05:15 PM (IST)

ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ, 26 ਸਾਲਾ ਕੁੜੀ ਸਣੇ 12 ਵਿਅਕਤੀਆਂ ਦੀ ਮੌਤ, 244 ਨਵੇਂ ਮਾਮਲੇ ਆਏ ਸਾਹਮਣੇ

ਸੰਗਰੂਰ/ ਭਵਾਨੀਗੜ੍ਹ (ਬੇਦੀ/ਕਾਂਸਲ): ਜ਼ਿਲ੍ਹਾ ਸੰਗਰੂਰ ’ਚ ਅੱਜ ਫ਼ਿਰ ਕੋਰੋਨਾ ਮਹਾਮਾਰੀ ਦਾ ਵੱਡਾ ਕਹਿਰ ਵਾਪਰਿਆ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਇਕ 26 ਸਾਲਾ ਨੌਜਵਾਨ ਅਤੇ 5 ਔਰਤਾਂ ਸਮੇਤ 12 ਵਿਅਕਤੀਆਂ ਦੀ ਮੌਤ ਹੋ ਜਾਣ ਅਤੇ 244 ਨਵੇਂ ਮਾਮਲੇ ਸਾਹਮਣੇ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਹ ਵੀ ਪੜ੍ਹੋ: ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਦੇ ਵਧ ਰਹੇ ਪ੍ਰਕੋਪ ਲਈ ਕੇਂਦਰ ਨੂੰ ਕੀਤੇ 5 ਸਵਾਲ

ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੱਜ ਸੰਗਰੂਰ ਦੀ ਇਕ 26 ਸਾਲਾ ਨੌਜਵਾਨ ਕੁੜੀ ਅਤੇ 60 ਸਾਲਾ ਬੀਬੀ, ਲੌਗੋਵਾਲ ਦੇ 44 ਸਾਲਾ, 50 ਸਾਲਾ ਅਤੇ 75 ਸਾਲਾ ਤਿੰਨ ਵਿਅਕਤੀਆਂ ਅਤੇ 73 ਸਾਲਾ ਔਰਤ, ਧੂਰੀ ਦੀ 52 ਸਾਲਾ ਔਰਤ, ਸੁਨਾਮ ਦੇ 70 ਸਾਲਾ ਵਿਅਕਤੀ, ਅਹਿਮਦਗੜ੍ਹ ਦੇ 62 ਸਾਲਾ ਵਿਅਕਤੀ, ਸ਼ੇਰਪੁਰ ਦੀ 60 ਸਾਲਾ ਔਰਤ ਅਤੇ 75 ਸਾਲਾ ਵਿਅਕਤੀ ਅਤੇ ਮਲੇਰਕੋਟਲਾ ਦੇ 67 ਸਾਲਾ ਵਿਅਕਤੀ ਦੀ ਮੌਤ ਹੋ ਗਈ।ਅੱਜ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੀ ਸੂਚੀ ’ਚ ਸੰਗਰੂਰ ਤੋਂ 53, ਧੂਰੀ ਤੋਂ 26, ਲੌਗੋਵਾਲ ਤੋਂ 22, ਸੁਨਾਮ ਤੋਂ 41, ਮਲੇਰਕੋਟਲਾ ਤੋਂ 35, ਭਵਾਨੀਗੜ੍ਹ ਤੋਂ 10, ਮੂਨਕ ਤੋਂ 6, ਸ਼ੇਰਪੁਰ ਤੋਂ 18, ਅਮਰਗੜ੍ਹ ਤੋਂ 7, ਅਹਿਮਦਗੜ੍ਹ ਤੋਂ 3, ਕੋਹਰੀਆਂ ਤੋਂ 15 ਅਤੇ ਫਤਿਹਗੜ੍ਹ ਪੰਜ ਗੁਰਾਈਆਂ ਤੋਂ 8 ਵਿਅਕਤੀਆਂ ਦੀ  ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਅਤੇ 229 ਵਿਅਕਤੀ ਮ੍ਰਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਦੇ ਠੀਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ:   ਆਕਸੀਜਨ ਪਲਾਂਟ ਲਗਵਾਉਣ ਲਈ ਡਾ. ਓਬਰਾਏ ਨੇ ਵਧਾਇਆ ਮਦਦ ਦਾ ਹੱਥ, ਕੈਪਟਨ ਨੂੰ ਕੀਤੀ ਇਹ ਅਪੀਲ

ਪੂਰੇ ਜ਼ਿਲ੍ਹੇ ਦੇ ਅੰਦਰ ਹੁਣ ਤੱਕ 9925 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 7863 ਵਿਅਕਤੀ ਠੀਕ ਹੋ ਮਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ, ਜਦੋਂ ਕਿ 1649 ਵਿਅਕਤੀ ਅਜੇ ਕੋਰੋਨਾ ਨਾਲ ਪ੍ਰਭਾਵਿਤ ਹੋਣ ਕਾਰਨ ਇਲਾਜ ਅਧੀਨ ਹਨ ਅਤੇ 413 ਵਿਅਕਤੀ ਕੋਰੋਨਾ ਹੱਥੋਂ ਜੰਗ ਹਾਰ ਕੇ ਮੌਤ ਦੇ ਸ਼ਿਕਾਰ ਹੋ ਚੁੱਕੇ ਹਨ।

ਇਹ ਵੀ ਪੜ੍ਹੋ:   ਫਗਵਾੜਾ 'ਚ ਐੱਸ.ਐੱਚ.ਓ. ਦੀ ਗੁੰਡਾਗਰਦੀ 'ਤੇ ਆਈ.ਜੀ. ਕਸਤੋਬ ਸ਼ਰਮਾ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News