ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ, ਫ਼ਿਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Wednesday, May 12, 2021 - 05:21 PM (IST)

ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ  ਦਾ ਆਉਣਾ ਲਗਾਤਾਰ ਜਾਰੀ ਹੈ ਅਤੇ ਮੌਤਾਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਹ ਰਫ਼ਤਾਰ ਦਿਨੋਂ ਦਿਨ ਤੇਜ਼ ਹੀ ਹੁੰਦੀ ਜਾ ਰਹੀ ਹੈ, ਜਿਸ ਗਿਣਤੀ ਦੇ ਨਾਲ ਪਾਜ਼ੇਟਿਵ ਕੇਸ ਵਧ ਰਹੇ ਹਨ ਅਤੇ ਮੌਤਾਂ ਹੋ ਰਹੀਆਂ ਹਨ। ਅੱਜ ਜ਼ਿਲ੍ਹੇ ਅੰਦਰ ਕੋਰੋਨਾ ਨੇ ਕਹਿਰ ਮਚਾਇਆ ਜਾਪਦਾ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 495 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਜ਼ਿਲ੍ਹੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਵੱਡੀ ਗਿਣਤੀ ਵਿੱਚ ਮੌਤਾਂ ਨਾਲ ਜ਼ਿਲ੍ਹੇ ਦੇ ਲੋਕਾਂ ਵਿੱਚ ਸਹਿਮ ਵਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮਨਪ੍ਰੀਤ ਬਾਦਲ ਦੀ ਕੋਠੀ 'ਚ ਲੱਗੇ ਪੁੱਤਰ ਅਰਜਨ ਦੇ ਫਲੈਕਸ ਬੋਰਡ ਨੇ ਗਿੱਦੜਬਾਹਾ ਹਲਕੇ 'ਚ ਛੇੜੀ ਨਵੀਂ ਚਰਚਾ

ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ 14 ਮੌਤਾਂ ਹੋ ਗਈਆਂ ਹਨ। ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 124 ਕੇਸ ਪਾਜ਼ੇਟਿਵ ਆਏ ਹਨ, ਜਿਹਨਾਂ ਵਿੱਚੋਂ ਸਿਹਤ ਬਲਾਕ ਸੰਗਰੂਰ ’ਚ 40,  ਧੂਰੀ ’ਚ 22, ਸਿਹਤ ਬਲਾਕ ਲੌਂਗੋਵਾਲ 'ਚ 26 ਕੇਸ, ਸੁਨਾਮ ਵਿੱਚ 24 ,ਮਾਲੇਰਕੋਟਲਾ ਵਿੱਚ 11,ਮੂਣਕ ਵਿਚ 13,  ਅਮਰਗੜ੍ਹ 15, ਭਵਾਨੀਗੜ੍ਹ ਵਿੱਚ 13, ਕੌਹਰੀਆਂ ਵਿੱਚ 26, ਸ਼ੇਰਪੁਰ ਵਿੱਚ 14 ਅਤੇ ਪੰਜਗਰਾਈਆਂ ਵਿੱਚ 16, ਅਹਿਮਦਗੜ੍ਹ ਵਿੱਚ 4 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 11256 ਕੇਸ ਹਨ ਜਿਨ੍ਹਾਂ ’ਚੋਂ ਕੁੱਲ 8889  ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲੇ ’ਚ ਅਜੇ ਵੀ ਕੁੱਲ 1872 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 134 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ’ਚ ਵੱਡਾ ਨਾਂ ਸਨ ਇੰਦਰਜੀਤ ਸਿੰਘ ਜ਼ੀਰਾ, ਅਜਿਹਾ ਰਿਹੈ ਸਿਆਸੀ ਸਫ਼ਰ

ਜ਼ਿਲ੍ਹੇ ਵਿੱਚ ਅੱਜ ਤੱਕ ਕੁੱਲ 495 ਮੌਤਾਂ ਹੋ ਚੁੱਕੀਆਂ ਹਨ ਜ਼ਿਲ੍ਹੇ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੱਜ ਕੋਰੋਨਾ ਮਹਾਂਮਾਰੀ ਨਾਲ ਸੰਗਰੂਰ ਦੇ 65 ਸਾਲਾ, 58 ਸਾਲਾ, 71 ਸਾਲਾ ਤੇ 66 ਸਾਲਾ ,ਬਲਾਕ ਮੂਣਕ ਦੇ 60 ਸਾਲਾ, ਬਲਾਕ ਅਮਰਗੜ੍ਹ ਦੇ 55 ਸਾਲਾ ਵਿਅਕਤੀ, ਬਲਾਕ ਸ਼ੇਰਪੁਰ ਦੇ 65 ਸਾਲਾ ਔਰਤ ਤੇ 65 ਸਾਲਾ ਵਿਅਕਤੀ ਅਤੇ ਬਲਾਕ ਸੁਨਾਮ ਦੇ 66 ਤੇ 86 ਸਾਲਾ ਵਿਅਕਤੀ, ਬਲਾਕ ਪੰਜਗਰਾਈਆਂ ਦੇ ਵਿੱਚ 60 ਸਾਲਾ, 75 ਸਾਲਾ, 60 ਸਾਲਾ ਤੇ 45 ਸਾਲਾ  ਦੀ  ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜ਼ਿਲ੍ਹੇ ਅੰਦਰ ਹੋਈਆਂ ਵੱਡੀ ਗਿਣਤੀ ਮੌਤਾਂ ਨਾਲ ਵੀ ਲੋਕਾਂ ਦਾ ਬਾਹਰ ਨਿਕਲਣਾ ਜਾਰੀ ਹੈ। 

ਇਹ ਵੀ ਪੜ੍ਹੋ: ਜ਼ਮੀਨ ਗਹਿਣੇ ਧਰ ਕੈਨੇਡਾ ਗਏ ਪਿੰਡ ਮਾਛੀਕੇ ਦੇ ਨੌਜਵਾਨ ਦੀ ਮੌਤ,ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 11256
ਐਕਟਿਵ ਕੇਸ 1872
ਠੀਕ ਹੋਏ 8889
ਮੌਤਾਂ 495


Shyna

Content Editor

Related News