ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦੇ ਵਧੇ ਮਾਮਲੇ, ਇਕੋ ਦਿਨ ’ਚ ਵੱਡੀ ਗਿਣਤੀ ’ਚ ਆਏ ਨਵੇਂ ਮਾਮਲੇ

Wednesday, Apr 21, 2021 - 05:05 PM (IST)

ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦੇ ਵਧੇ ਮਾਮਲੇ, ਇਕੋ ਦਿਨ ’ਚ ਵੱਡੀ ਗਿਣਤੀ ’ਚ ਆਏ ਨਵੇਂ ਮਾਮਲੇ

ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ  ਦਾ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਆਏ ਕੇਸਾਂ ਨੇ ਜ਼ਿਲ੍ਹੇ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਕੋਰੋਨਾ ਦਾ ਇਹ ਕਹਿਰ ਆਏ ਦਿਨ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ। ਅੱਜ ਜ਼ਿਲ੍ਹੇ ਦੇ ਵਿੱਚ ਜਿੱਥੇ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਠੱਲ ਪੈਂਦੀ ਨਜ਼ਰ ਆਈ ਤਾਂ ਉੱਥੇ ਹੀ ਜ਼ਿਲ੍ਹੇ ਵਿੱਚ 182 ਕੇਸ ਪਾਜ਼ੇਟਿਵ ਆਉਣ ਨਾਲ ਸਾਰੇ ਜ਼ਿਲ੍ਹੇ ’ਚ ਭੁਚਾਲ ਲਿਆਉਣ ਵਾਲੀ ਗੱਲ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ

ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 37  ਧੂਰੀ ’ਚ 20, ਸਿਹਤ ਬਲਾਕ ਲੌਂਗੋਵਾਲ 'ਚ 20 ਕੇਸ, ਸੁਨਾਮ ਵਿੱਚ 20, ਮਾਲੇਰਕੋਟਲਾ ਵਿੱਚ 13,ਮੂਣਕ ਵਿਚ 25, ਅਮਰਗੜ੍ਹ 9, ਭਵਾਨੀਗੜ੍ਹ ਵਿੱਚ 4, ਸ਼ੇਰਪੁਰ ਵਿੱਚ 10, ਅਹਿਮਦਗੜ੍ਹ ਵਿੱਚ 9, ਕੌਹਰੀਆਂ ਵਿੱਚ 8 ਅਤੇ ਪੰਜਗਰਾਈਆਂ ਵਿੱਚ 7 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 7118  ਕੇਸ ਹਨ, ਜਿਨ੍ਹਾਂ ’ਚੋਂ ਕੁੱਲ 6020 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 816 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 33 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ।ਜ਼ਿਲ੍ਹੇ ’ਚ ਅੱਜ ਤੱਕ ਕੁੱਲ 282 ਮੌਤਾਂ ਹੋ ਚੁੱਕੀਆਂ ਹਨ। 

ਇਹ ਵੀ ਪੜ੍ਹੋ:  ਫਰੀਦਕੋਟ : ਕਿਸਾਨ ਦਾ ਸਿਰ ਕਲਮ ਕਰਨ ਵਾਲੇ ਮਾਮਲੇ ’ਚ ਵੱਡਾ ਖ਼ੁਲਾਸਾ, ਸੱਚ ਆਇਆ ਸਾਹਮਣੇ​​​​​​​
 

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 7118
ਐਕਟਿਵ ਕੇਸ 816
ਠੀਕ ਹੋਏ 6020
ਮੌਤਾਂ 282


author

Shyna

Content Editor

Related News