ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਕਾਰਨ ਅੱਜ ਹੋਈਆਂ 6 ਮੌਤਾਂ, 24 ਘੰਟਿਆਂ ’ਚ ਆਏ 175 ਨਵੇਂ ਮਾਮਲੇ
Friday, Apr 30, 2021 - 05:22 PM (IST)
ਸੰਗਰੂਰ (ਬੇਦੀ, ਰਿਖੀ, ਕਾਂਸਲ )- ਕੋਰੋਨਾ ਦਾ ਕਹਿਰ ਜ਼ਿਲ੍ਹਾ ਸੰਗਰੂਰ ’ਚ ਲਗਾਤਾਰ ਵਧ ਰਿਹਾ ਹੈ, ਪਿਛਲੇ 24 ਘੰਟਿਆਂ ਵਿੱਚ ਜ਼ਿਲ੍ਹੇ ਵਿੱਚ 6 ਮੌਤਾਂ ਹੋਈਆਂ ਹਨ ਅਤੇ 175 ਨਵੇਂ ਮਾਮਲੇ ਸਾਹਮਣੇ ਆਏ। ਜਾਣਕਾਰੀ ਮੁਤਾਬਕ ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਵਿੱਚ ਭਵਾਨੀਗੜ੍ਹ ਦੇ 65 ਤੇ 94 ਸਾਲਾ ਵਿਅਕਤੀ, ਸੰਗਰੂਰ 75 ਤੇ 37 ਸਾਲਾ ਵਿਅਕਤੀ, ਬਲਾਕ ਲੌਂਗੋਵਾਲ ਦਾ 65 ਸਾਲਾ ਤੇ 70 ਸਾਲਾ ਤੇ 65 ਸਾਲਾ ਵਿਅਕਤੀ, ਬਲਾਕ ਮਲੇਰਕੋਟਲਾ ਦੀ 45 ਸਾਲਾ ਜਨਾਨੀ ਸ਼ਾਮਲ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 175 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਸੰਗਰੂਰ ਸ਼ਹਿਰ ਦੇ ਸਭ ਤੋਂ ਜ਼ਿਆਦਾ 55 ਮਾਮਲੇ ਹਨ। ਰਾਹਤ ਦੀ ਗੱਲ ਇਹ ਰਹੀ ਕਿ ਜ਼ਿਲ੍ਹੇ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਨੇ ਰਿਕਾਰਡ ਬਣਾਇਆ ਹੈ। 24 ਘੰਟਿਆਂ ਵਿੱਚ 154 ਮਰੀਜ਼ਾਂ ਨੂੰ ਠੀਕ ਹੋਣ ਪਿੱਛੋਂ ਛੁੱਟੀ ਦੇ ਦਿੱਤੀ ਗਈ। ਜ਼ਿਲ੍ਹੇ ਵਿੱਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 8570 ਹੈ ਅਤੇ ਕੁੱਲ ਠੀਕ ਹੋਣ ਵਾਲਿਆਂ ਦੀ ਗਿਣਤੀ 6946 ਹੈ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 334 ਮੌਤਾਂ ਹੋ ਚੁੱਕੀਆਂ ਹਨ ਅਤੇ ਅਜੇ ਵੀ ਕੁੱਲ 1290 ਪਾਜ਼ੇਟਿਵ ਕੇਸ ਐਕਟਿਵ ਚੱਲ ਰਹੇ ਹਨ।
ਸੰਗਰੂਰ ’ਚ ਕੋਰੋਨਾ ਦੇ ਮਾਮਲੇ
ਕੁੱਲ ਕੇਸ - 8570
ਐਕਟਿਵ - 1290
ਠੀਕ ਹੋਏ - 6946
ਮੌਤਾਂ - 334