ਕੈਪਟਨ ਵੱਲੋਂ ਵਿਧਾਇਕਾਂ ਨੂੰ ਦਿੱਤੀ ਚਿਤਾਵਨੀ ''ਤੇ ਭੜਕਿਆ ਭਗਵੰਤ ਮਾਨ (ਵੀਡੀਓ)

04/25/2019 4:11:40 PM

ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਵਿਧਾਇਕਾਂ ਨੂੰ ਦਿੱਤੀ ਚਿਤਾਵਨੀ, ਜਿਸ ਵਿਚ ਕਿਹਾ ਗਿਆ ਹੈ ਜਿਹੜਾ ਮੰਤਰੀ ਜਾਂ ਵਿਧਾਇਕ ਪਰਫਾਰਮੈਂਸ ਨਹੀਂ ਦਿਖਾ ਸਕੇਗਾ, ਉਸ ਵਿਰੁੱਧ ਕਾਰਵਾਈ ਹੋਣੀ ਯਕੀਨੀ ਹੈ, 'ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪਿਛਲੀ ਵਾਰ ਮਹਾਰਾਣੀ ਪ੍ਰਨੀਤ ਕੌਰ ਹਾਰੀ ਸੀ ਤਾਂ ਫਿਰ ਤੁਹਾਡੇ 'ਤੇ ਕਾਰਵਾਈ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਹੈ ਅਤੇ ਲੋਕਾਂ ਦਾ ਹੱਕ ਹੈ ਉਹ ਜਿਸ ਨੂੰ ਮਰਜੀ ਵੋਟ ਪਾਉਣਗੇ। ਉਨ੍ਹਾਂ ਕਿਹਾ ਵਿਧਾਇਕ ਕੈਪਟਨ ਵੱਲੋਂ ਦਿੱਤੇ ਗਏ ਇਸ ਫਰਮਾਨ ਦਾ ਗਲਤ ਇਸਤੇਮਾਲ ਕਰ ਸਕਦੇ ਹਨ। ਮਾਨ ਦਾ ਕਹਿਣਾ ਹੈ ਕਿ ਇਸ ਮਾਮਲੇ 'ਤੇ ਉਹ ਚੋਣ ਕਮਿਸ਼ਨ ਨਾਲ ਸਲਾਹ-ਮਸ਼ਵਰਾ ਕਰਨਗੇ।

ਕੈਪਟਨ ਵੱਲੋਂ ਇਹ ਕਹੇ ਜਾਣ 'ਤੇ ਕਿ ਭਗਵੰਤ ਮਾਨ ਸੰਗਰੂਰ ਤੋਂ ਖੜ੍ਹਾ ਹੈ ਅਤੇ ਉਹ ਕਦੇ ਬੈਠਦਾ ਨਹੀਂ ਹੈ, ਉਸ ਲਈ ਮੈਨੂੰ ਦੁਬਾਰਾ ਸੰਗਰੂਰ ਆਉਣਾ ਪਏਗਾ। ਇਸ 'ਤੇ ਉਨ੍ਹਾਂ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਕੈਪਟਨ ਸਾਬ੍ਹ ਸਿਰਫ ਤੁਸੀਂ ਹੀ ਨਹੀਂ ਸਗੋਂ ਕਾਂਗਰਸ ਦੇ ਰਾਹੁਲ ਗਾਂਧੀ ਅਤੇ ਵੱਡੇ-ਵੱਡੇ ਨੇਤਾਵਾਂ ਨੂੰ ਵੀ ਸੰਗਰੂਰ ਆਉਣਾ ਚਾਹੀਦਾ ਹੈ, ਕਿਉਂਕਿ ਮੈਂ ਲੋਕਾਂ ਵੱਲੋਂ ਖੜ੍ਹਾ ਹੋਇਆ ਹਾਂ ਅਤੇ ਲੋਕ ਹੀ ਮੇਰੀ ਚੋਣ ਕਰਦੇ ਹਨ। ਉਨ੍ਹਾਂ ਹਾ ਕਿ ਕਾਂਗਰਸ ਅਤੇ ਅਕਾਲੀਆਂ ਨੂੰ ਸਿਰਫ ਸੱਤਾ ਚਾਹੀਦੀ ਹੈ। ਇਹ ਦੋਵੇਂ ਪਾਰਟੀਆਂ ਲੋਕ ਭਲਾਈ ਦੇ ਕੰਮਾਂ ਤੋਂ ਦੂਰ ਹਨ।


cherry

Content Editor

Related News