ਕਾਂਗਰਸ ਤੋਂ ਸਸਪੈਂਡ ਕੀਤੇ ਜਾਣ ''ਤੇ ਵਿਧਾਇਕ ਸੰਦੀਪ ਜਾਖੜ ਦਾ ਪਹਿਲਾ ਬਿਆਨ, ਕਹਿ ਦਿੱਤੀਆਂ ਵੱਡੀਆਂ ਗੱਲਾਂ

Sunday, Aug 20, 2023 - 05:44 AM (IST)

ਚੰਡੀਗੜ੍ਹ: ਕਾਂਗਰਸ ਵੱਲੋਂ ਵਿਧਾਇਕ ਸੰਦੀਪ ਜਾਖੜ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਸੰਦੀਪ ਜਾਖੜ ਦਾ ਆਪਣੀ ਮੁਅੱਤਲੀ 'ਤੇ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਮੈਂ ਜੋ ਕੁਝ ਵੀ ਕੀਤਾ ਸਾਰਿਆਂ ਸਾਹਮਣੇ ਕੀਤਾ ਹੈ। ਹੋਰ ਲੀਡਰਾਂ ਵਾਂਗ ਬੰਦ ਕਮਰਿਆਂ ਵਿਚ ਕੁਝ ਨਹੀਂ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸੁਨੀਲ ਜਾਖੜ ਮੇਰੇ ਚਾਚਾ ਹੀ ਨਹੀਂ, ਸਿਆਸੀ ਗੁਰੂ ਵੀ ਹਨ, ਤੇ ਮੈਂ ਪਹਿਲੇ ਦਿਨ ਤੋਂ ਉਨ੍ਹਾਂ ਦੇ ਨਾਲ ਹਾਂ।

ਇਹ ਖ਼ਬਰ ਵੀ ਪੜ੍ਹੋ - ਹੁਣ ਅੰਮ੍ਰਿਤਸਰ ਦੀ ਔਰਤ ਨੂੰ ਹੋਇਆ ਪਾਕਿ ਦੇ ਵਿਅਕਤੀ ਨਾਲ ਪਿਆਰ, ਸਰਹੱਦ ਪਾਰ ਜਾਣ ਨੂੰ ਬੇਤਾਬ 3 ਬੱਚਿਆਂ ਦੀ ਮਾਂ

ਸੰਦੀਪ ਜਾਖੜ ਨੇ ਕਿਹਾ ਕਿ ਪਾਰਟੀ ਨੇ ਜੋ ਕਰਨਾ ਸੀ ਕਰ ਦਿੱਤਾ। ਮੇਰਾ ਧਿਆਨ ਆਪਣੇ ਕੰਮ 'ਤੇ ਹੈ ਤੇ ਮੈਂ ਉਹ ਕਰ ਰਿਹਾ ਹਾਂ। ਮੇਰਾ ਪਹਿਲੇ ਦਿਨ ਤੋਂ ਹੀ ਸਟੈਂਡ ਕਲੀਅਰ ਸੀ ਕਿ ਮੈਂ ਸੁਨੀਲ ਜਾਖੜ ਦੇ ਨਾਲ ਹਾਂ। ਪਿਛਲੇ ਇਕ ਸਾਲ ਵਿਚ ਮੈਂ ਜੋ ਕੁਝ ਵੀ ਕੀਤਾ, ਸਭ ਦੇ ਸਾਹਮਣੇ ਕੀਤਾ। ਦੂਜੇ ਲੀਡਰਾਂ ਵਾਂਗ ਬੰਦ ਕਮਰਿਆਂ ਵਿਚ ਕੁਝ ਨਹੀਂ ਕੀਤਾ। ਅਬੋਹਰ ਦੇ ਲੋਕਾਂ ਨੇ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ, ਉਹ ਪਿਛਲੇ ਡੇਢ ਸਾਲ ਤੋਂ ਨਿਭਾਅ ਰਿਹਾ ਹਾਂ ਤੇ ਅੱਗੇ ਵੀ ਨਿਭਾਉਂਦਾ ਰਹਾਂਗਾ। ਅਬੋਹਰ ਦੇ ਲੋਕਾਂ ਦੀ ਆਵਾਜ਼, ਅਬੋਹਰ ਤੇ ਫਾਜ਼ਿਲਕਾ ਦੇ ਮੁੱਦੇ ਪੰਜਾਬ ਸਰਾਕਾਰ ਤਕ ਪਹੁੰਚਾ ਰਿਹਾ ਹਾਂ ਤੇ ਅੱਗੇ ਵੀ ਪਹੁੰਚਾਉਂਦਾ ਰਹਾਂਗਾ।

ਇਹ ਖ਼ਬਰ ਵੀ ਪੜ੍ਹੋ - ਬੁੰਗਾ ਸਾਹਿਬ ਵਿਖੇ ਵਾਪਰਿਆ ਦਰਦਨਾਕ ਹਾਦਸਾ, ਲੁਧਿਆਣਾ ਦੇ ਵਿਅਕਤੀ ਨੇ ਤੜਫ਼-ਤੜਫ਼ ਕੇ ਤੋੜਿਆ ਦਮ

ਕਿਹਾ, ਕਾਂਗਰਸ 'ਚ ਖ਼ਤਮ ਹੋ ਚੁੱਕਿਆ ਹੈ ਲੋਕਤੰਤਰ

ਆਪਣੀ ਮੁਅੱਤਲੀ ’ਤੇ ਟਿੱਪਣੀ ਕਰਦੇ ਹੋਏ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਪਾਰਟੀ ਨੇ ਉਨ੍ਹਾਂ ਨੂੰ ਨਾ ਕੋਈ ਨੋਟਿਸ ਦਿੱਤਾ ਅਤੇ ਨਾ ਹੀ ਉਨ੍ਹਾਂ ਨਾਲ ਗੱਲ ਕੀਤੀ। ਪਾਰਟੀ ਨੂੰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਸੀ। ਇਸ ਮਾਮਲੇ ਤੋਂ ਸਪੱਸ਼ਟ ਹੈ ਕਿ ਕਾਂਗਰਸ ’ਚ ਲੋਕਤੰਤਰ ਖਤਮ ਹੋ ਚੁੱਕਿਆ ਹੈ। ਦੱਸ ਦਈਏ ਕਿ ਕਿ ਕਾਂਗਰਸ ਵੱਲੋਂ ਜਾਰੀ ਪੱਤਰ ਵਿਚ ਸੰਦੀਪ ਜਾਖੜ 'ਤੇ ਦੋਸ਼ ਲਗਾਏ ਗਏ ਹਨ ਕਿ ਸੰਦੀਪ ਜਾਖੜ ਜਿਸ ਘਰ ਵਿੱਚ ਰਹਿ ਰਹੇ ਹਨ, ਉਥੇ ਭਾਜਪਾ ਦਾ ਝੰਡਾ ਲਹਿਰਾ ਰਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਕਿਸੇ ਪ੍ਰੋਗਰਾਮ ਵਿਚ ਹਿੱਸਾ ਨਹੀਂ ਲਿਆ। ਤੀਜਾ ਇਲਜ਼ਾਮ ਇਹ ਵੀ ਹੈ ਕਿ ਵਿਧਾਇਕ ਜਾਖੜ ਕਾਂਗਰਸ ਪਾਰਟੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ ਤੇ ਆਪਣੇ ਚਾਚਾ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੀ ਖੁੱਲ੍ਹੇਆਮ ਬਚਾਅ ਕਰ ਰਹੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News