ਰੇਤ ਦੀ ਮਾਈਨਿੰਗ ਕਰਦਿਆਂ ਡਿੱਗੀ ਢਿੱਗ, 2 ਨੌਜਵਾਨਾਂ ਦੀ ਮੌਤ

08/26/2019 9:06:52 PM

ਅਜਨਾਲਾ,(ਬਾਠ): ਅਜਨਾਲਾ ਦੇ ਨੇੜਲੇ ਪਿੰਡ ਚੱਕ ਔਲ 'ਚ ਨਜਾਇਜ ਰੇਤਾ ਪੁੱਟਦੇ ਸਮੇਂ ਢਿੱਗ ਥੱਲੇ ਆਉਣ ਨਾਲ ਦੋ ਨੌਜਵਾਨਾਂ ਦੀ ਮੌਤ ਹੋਣ ਜਾਣ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਅਜਨਾਲਾ ਤਹਿਸੀਲ ਦੇ ਸਰਹੱਦੀ ਪਿੰਡ ਚੱਕਔਲ 'ਚ ਸੁਖਰਾਜ ਸਿੰਘ,ਜੱਗਾ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਚੱਕ ਔਲ ਆਪਣੀ ਨਿੱਜੀ ਜ਼ਮੀਨ ਵਿੱਚੋਂ ਮਜ਼ਦੂਰਾਂ ਕੋਲੋਂ ਦਿਹਾੜੀ 'ਤੇ ਰੇਤਾ ਪੁਟਾ ਰਿਹਾ ਸੀ,ਅਚਾਨਕ ਰੇਤ ਦੀ ਢਿੱਗ ਡਿੱਗਣ ਕਾਰਨ ਰੇਤਾ ਪੁੱਟ ਰਹੇ ਮਜ਼ਦੂਰ ਘੁੰਮਣ ਸਿੰਘ (18) ਪੁੱਤਰ ਫੁੰਮਣ ਸਿੰਘ ਵਾਸੀ ਚੱਕ ਔਲ ਦੀ ਮੌਕੇ 'ਤੇ ਹੀ ਮੌਤ ਹੋ ਗਈ,ਜਦੋਂ ਕਿ ਕੁਲਵਿੰਦਰ ਸਿੰਘ (19) ਪੁੱਤਰ ਭਗਵਾਨ ਸਿੰਘ ਨੇ ਸਿਵਲ ਹਸਪਤਾਲ ਅਜਨਾਲਾ 'ਚ ਦਮ ਤੋੜ ਦਿੱਤਾ ਅਤੇ ਇੱਕ ਮਜ਼ਦੂਰ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੰਗ ਕੀਤੀ ਗਈ ਕਿ ਨਜਾਇਜ ਤੌਰ ਤੇ ਰੇਤਾ ਪੁਟਾ ਰਹੇ ਉਕਤ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ 'ਚ ਲਿਆ ਕਿ ਪੀੜ੍ਹਿਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਅਜਨਾਲਾ ਸਬ ਇੰਸਪੈਕਟਰ ਸ੍ਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਦੀ ਪੂਰੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਦੱਸਿਆ ਜਾ ਰਿਹਾ ਹੈ ਕਿ ਰੇਤ ਦੀ ਖੱਡ ਡੂੰਘੀ ਹੋਣ ਕਾਰਨ ਉਕਤ ਮ੍ਰਿਤਕ ਵਿਅਕਤੀਆਂ ਨੂੰ ਰੇਤ ਹੇਠੋਂ ਕੱਢਣ 'ਚ 2 ਘੰਟੇ ਦੇ ਕਰੀਬ ਸਮਾਂ ਲੱਗ ਗਿਆ।ਜਿਸ ਨਾਲ ਇੱਕ ਦੀ ਮੌਤੇ ਤੇ ਮੌਤ ਹੋ ਗਈ ਅਤੇ ਦੂਸਰੇ ਨੇ ਰਸਤੇ ਵਿੱਚ ਦਮ ਤੋੜ ਦਿੱਤਾ। 

PunjabKesari


Related News