ਸਮਰਾਲਾ-ਮਾਛੀਵਾੜਾ ਦੇ ਲੋਕਾਂ ਲਈ ਚੰਗੀ ਖ਼ਬਰ, ਸਤਲੁਜ ਪੁੱਲ ਤੱਕ ਸੜਕ ਨਿਰਮਾਣ ਨੂੰ ਮਿਲੀ ਪ੍ਰਵਾਨਗੀ

Tuesday, Feb 07, 2023 - 02:31 PM (IST)

ਸਮਰਾਲਾ-ਮਾਛੀਵਾੜਾ ਦੇ ਲੋਕਾਂ ਲਈ ਚੰਗੀ ਖ਼ਬਰ, ਸਤਲੁਜ ਪੁੱਲ ਤੱਕ ਸੜਕ ਨਿਰਮਾਣ ਨੂੰ ਮਿਲੀ ਪ੍ਰਵਾਨਗੀ

ਮਾਛੀਵਾੜਾ ਸਾਹਿਬ (ਟੱਕਰ) : ਸਮਰਾਲਾ-ਮਾਛੀਵਾੜਾ ਤੋਂ ਸਤਲੁਜ ਪੁੱਲ ਤੱਕ ਬੇਹੱਦ ਖ਼ਸਤਾ ਹਾਲਤ ਸੜਕ ਦੇ ਨਿਰਮਾਣ ਲਈ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜਲਦ ਹੀ ਹੁਣ ਇਸ ਦੀ ਟੈਂਡਰ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਬੜੀ ਵੱਡੀ ਮੰਗ ਸੀ ਕਿ ਸਮਰਾਲਾ ਤੋਂ ਲੈ ਕੇ ਮਾਛੀਵਾੜਾ ਅਤੇ ਫਿਰ ਸਤਲੁਜ ਪੁਲ ਤੱਕ ਖ਼ਸਤਾ ਹਾਲਤ ਸੜਕ ਦਾ ਨਿਰਮਾਣ ਜਲਦ ਕਰਵਾਇਆ ਜਾਵੇ, ਜਿਸ ਨੂੰ ਕਿ ਹੁਣ ਸਰਕਾਰ ਦੀ ਪ੍ਰਵਾਨਗੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕ ਨਿਰਮਾਣ ਵਿਭਾਗ ਨੂੰ ਇਸ ਸਬੰਧੀ ਪ੍ਰਵਾਨਗੀ ਦੇ ਕੇ ਜਲਦ ਇਸ ਦਾ ਤਖ਼ਮੀਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਟੈਂਡਰ ਲੱਗ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਫਰਵਰੀ ਮਹੀਨੇ ਦੌਰਾਨ ਖਿੜ ਰਹੀਆਂ ਧੁੱਪਾਂ, ਹੌਲੀ-ਹੌਲੀ ਘੱਟਦੀ ਜਾ ਰਹੀ ਠੰਡ

ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਜਲਦ ਮੀਟਿੰਗ ਕਰਨਗੇ ਅਤੇ ਸਮਰਾਲਾ ਤੋਂ ਲੈ ਕੇ ਸਤਲੁਜ ਪੁਲ ਤੱਕ ਕਰੀਬ 20 ਕਿਲੋਮੀਟਰ ਲੰਬੀ ਸੜਕ ਨੂੰ ਮਜ਼ਬੂਤੀ ਨਾਲ ਬਣਾਉਣ ਲਈ ਯਤਨ ਕਰਨਗੇ। ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਕੁਝ ਹੀ ਦਿਨਾਂ ’ਚ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਇਸ ਸੜਕ ਦਾ ਤਖ਼ਮੀਨਾ ਤਿਆਰ ਕਰ ਲੈਣਗੇ ਅਤੇ 1 ਮਹੀਨੇ ਅੰਦਰ ਇਸ ਦਾ ਟੈਂਡਰ ਲੱਗ ਜਾਵੇਗਾ। ਇਸ ਤੋਂ ਬਾਅਦ ਇਸ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ। ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਪਿਛਲੇ 10 ਸਾਲ ਅਕਾਲੀ ਤੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਸੜਕ ਦੀ ਕਿਸੇ ਨੇ ਵੀ ਸਾਰ ਨਾ ਲਈ, ਜਿਸ ਕਾਰਨ ਇਸ ਦੀ ਹਾਲਤ ਬੇਹੱਦ ਖ਼ਸਤਾ ਹੋ ਗਈ ਸੀ ਪਰ ਹੁਣ ‘ਆਪ’ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 1 ਸਾਲ ਦੇ ਕਾਰਜਕਾਲ ਵਿਚ ਹੀ ਇਸ ਸੜਕ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਵਿਆਹ ਵਾਲੇ ਦਿਨ ਹੀ ਮੇਕਅਪ ਨੂੰ ਲੈ ਕੇ ਪੈ ਗਿਆ ਸੀ ਪੰਗਾ, ਫਿਰ ਜੋ ਕੁੱਝ ਹੋਇਆ, ਯਕੀਨ ਨਹੀਂ ਕਰ ਸਕੋਗੇ

ਉਨ੍ਹਾਂ ਕਿਹਾ ਕਿ ਖ਼ਸਤਾ ਹਾਲਤ ਸੜਕ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹਾਦਸੇ ਵੀ ਵਾਪਰ ਰਹੇ ਸਨ ਪਰ ਹੁਣ ਲੋਕਾਂ ਦੀ ਵੱਡੀ ਮੰਗ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਲਦ ਪੂਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਮਰਾਲਾ-ਮਾਛੀਵਾੜਾ ਤੋਂ ਸਤਲੁਜ ਦਰਿਆ ਤੱਕ ਖ਼ਸਤਾ ਹਾਲਤ ਸੜਕ ਨੂੰ ਲੈ ਕੇ ਸੜਕ ਸੁਧਾਰ ਸੰਘਰਸ਼ ਕਮੇਟੀ ਵਲੋਂ ਲਗਾਤਾਰ ਪੱਕਾ ਰੋਸ ਧਰਨਾ ਤੇ ਲੜੀਵਾਰ ਭੁੱਖ-ਹੜਤਾਲ ਵੀ ਕੀਤੀ ਸੀ ਅਤੇ ਲੋਕਾਂ ਦਾ ਇਹ ਸੰਘਰਸ਼ ਰੰਗ ਲਿਆਇਆ। ਇਸ ਤੋਂ ਇਲਾਵਾ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਇਸ ਸੜਕ ਦੀ ਮੁਰੰਮਤ ਲਈ ਪਿਛਲੇ ਕਈ ਮਹੀਨਿਆਂ ਤੋਂ ਯਤਨ ਕਰ ਰਹੇ ਸਨ, ਜਿਨ੍ਹਾਂ ਦੀ ਕੋਸ਼ਿਸ਼ਾਂ ਨੂੰ ਹੁਣ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੱਕਡ਼, ਆੜ੍ਹਤੀ ਬਲਵਿੰਦਰ ਸਿੰਘ ਬਿੰਦਰ, ਨਗਿੰਦਰ ਸਿੰਘ ਮੱਕੜ, ਪ੍ਰਵੀਨ ਮੱਕੜ ਨੇ ਸੜਕ ਦੇ ਨਿਰਮਾਣ ਦੀ ਪ੍ਰਵਾਨਗੀ ਦੇਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਪ੍ਰਗਟਾਇਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News