ਬੋਰਡ ਨੇ ਕੀਤੇ ਬਦਲਾਅ, 70 ਫੀਸਦੀ ਸਿਲੇਬਸ ਦੇ ਆਧਾਰ ''ਤੇ ਜਾਰੀ ਕੀਤੇ ਸੈਂਪਲ ਪੇਪਰ

Monday, Oct 12, 2020 - 01:26 PM (IST)

ਬੋਰਡ ਨੇ ਕੀਤੇ ਬਦਲਾਅ, 70 ਫੀਸਦੀ ਸਿਲੇਬਸ ਦੇ ਆਧਾਰ ''ਤੇ ਜਾਰੀ ਕੀਤੇ ਸੈਂਪਲ ਪੇਪਰ

ਲੁਧਿਆਣਾ (ਵਿੱਕੀ) : ਕੋਵਿਡ-19 (ਕੋਰੋਨਾ ਲਾਗ ਦੀ ਬੀਮਾਰੀ) ਕਾਰਨ ਹੁਣ ਵੀ ਦੇਸ਼ 'ਚ ਜ਼ਿਆਦਾਤਰ ਸਕੂਲ ਬੰਦ ਹਨ ਅਤੇ ਬੱਚਿਆਂ ਨੂੰ ਆਨਲਾਈਨ ਮਾਧਿਅਮ ਨਾਲ ਪੜ੍ਹਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਨੁਕਸਾਨ ਨੂੰ ਦੇਖਦੇ ਹੋਏ ਜੁਲਾਈ 'ਚ ਕੇਂਦਰੀ ਮਾਧਿਅਮਕ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ ਸਿਲੇਬਸ 'ਚ 30 ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਕੋਰੋਨਾ ਮਹਾਮਾਰੀ ਕਾਰਨ ਬੋਰਡ ਨੇ ਇਹ ਸੈਂਪਲ ਪੇਪਰ 30 ਫੀਸਦੀ ਘਟੇ ਹੋਏ ਸਿਲੇਬਸ ਦੇ ਨਾਲ ਹੀ ਜਾਰੀ ਕੀਤੇ ਹਨ। ਬੋਰਡ ਨੇ ਇਸ ਵਾਰ ਪ੍ਰਸ਼ਨ ਪੱਤਰ ਦੀ ਪ੍ਰਣਾਲੀ 'ਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਸ ਦੇ ਅਨੁਰੂਪ ਸੀ. ਬੀ. ਐੱਸ. ਈ. ਨੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਬਚੇ ਹੋਏ 70 ਫੀਸਦੀ ਸਿਲੇਬਸ ਨਾਲ ਸੈਂਪਲ ਪ੍ਰਸ਼ਨ ਪੱਤਰ ਜਾਰੀ ਕੀਤਾ ਹੈ। ਵਿਦਿਆਰਥੀ ਹੁਣ ਸੀ. ਬੀ. ਐੱਸ. ਈ. ਦੇ ਅਧਿਕਾਰਕ ਵੈੱਬਸਾਈਟ 'ਤੇ ਜਾ ਕੇ ਕਲਾਸ 10, 12ਵੀਂ ਦੇ ਸਾਰੇ ਵਿਸ਼ਿਆਂ ਦੇ ਸੈਂਪਲ ਪ੍ਰਸ਼ਨ ਪੱਤਰ ਡਾਊਨਲੋਡ ਕਰ ਸਕਦੇ ਹਨ। ਬੋਰਡ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਇਸ ਸੈਂਪਲ ਪ੍ਰਸ਼ਨ ਪੱਤਰ ਨੂੰ ਦੇਖ ਕੇ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਨੇ ਆਮ ਲੋਕਾਂ ਨੂੰ ਸੜਕਾਂ 'ਤੇ ਲਾਏ ਗਏ ਟੋਲ ਪਲਾਜ਼ਿਆਂ ਤੋਂ ਦਿਵਾਈ ਵੱਡੀ ਰਾਹਤ

12ਵੀਂ 'ਚ ਪਹਿਲੀ ਵਾਰ ਪੁੱਛੇ ਜਾਣਗੇ ਕੰਪੀਟੈਂਸੀ ਆਧਾਰਿਤ ਸਵਾਲ
ਸੀ. ਬੀ. ਐੱਸ. ਈ. ਨੇ ਬੋਰਡ ਪ੍ਰੀਖਿਆ ਲਈ ਜਾਰੀ ਸੈਂਪਲ ਕਲਾਸ 10ਵੀਂ ਅਤੇ 12ਵੀਂ ਦੇ ਪ੍ਰਸ਼ਨ ਪੱਤਰ 'ਚ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਜਿਸ ਅਧੀਨ ਕਲਾਸ 12ਵੀਂ 'ਚ ਪਹਿਲੀ ਵਾਰ ਸਮਰੱਥਾ ਆਧਾਰਿਤ (ਕੰਪੀਟੈਂਸੀ ਬੇਸਡ) ਸਵਾਲ ਸ਼ਾਮਲ ਕੀਤੇ ਗਏ ਹਨ। ਪੂਰੇ ਪ੍ਰਸ਼ਨ ਪੱਤਰ ਨਾਲ ਵਿਦਿਆਰਥੀਆਂ ਤੋਂ 10 ਫੀਸਦੀ ਸਵਾਲ ਸਮਰੱਥਾ ਆਧਾਰਿਤ ਪੁੱਛੇ ਜਾਣਗੇ। ਪ੍ਰਸ਼ਨ ਪੱਛਰ ਵਿਚ ਇਨ੍ਹਾਂ ਸਵਾਲਾਂ ਦੀ ਗਿਣਤੀ ਕੁੱਲ ਪੁੱਛੇ ਗਏ ਪ੍ਰਸ਼ਨਾਂ ਦੀ ਤੁਲਨਾ ਵਿਚ 10 ਫੀਸਦੀ ਹੋਵੇਗੀ ਤਾਂ ਉਥੇ 10ਵੀਂ ਬੋਰਡ ਪ੍ਰੀਖਿਆ 'ਚ ਇਸ ਵਾਰ ਸਮਰੱਥਾ ਆਧਾਰਿਤ ਸਵਾਲਾਂ ਦੀ ਗਿਣਤੀ 'ਚ ਵਾਧਾ ਕੀਤਾ ਹੈ। ਜਿਸ ਦੇ ਅਧੀਨ ਪ੍ਰਸ਼ਨ ਪੱਤਰ 'ਚ ਤਕਰੀਬਨ 20 ਫੀਸਦੀ ਸਵਾਲ ਸਮਰੱਥਾ ਅਧਾਰਿਤ ਹੋਣਗੇ। ਬੀਤੇ ਸਾਲ ਇਸ ਤਰ੍ਹਾਂ ਦੇ ਸਵਾਲਾਂ ਦੀ ਗਿਣਤੀ 10 ਫੀਸਦੀ ਸੀ। ਸੀ. ਬੀ. ਐੱਸ. ਈ. ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਬਦਲਾਅ ਕੇਵਲ ਆਗਾਮੀ ਬੋਰਡ ਪ੍ਰੀਖਿਆਵਾਂ ਲਈ ਕੀਤੇ ਗਏ ਹਨ।

ਇਹ ਵੀ ਪੜ੍ਹੋ : ਭਾਖੜਾ ਨਹਿਰ ਕੋਲੋਂ ਧੀ ਦੀ ਚੁੰਨੀ ਤੇ ਕੜਾ ਮਿਲਣ ਨਾਲ ਸਹਿਮਿਆ ਪਰਿਵਾਰ, ਖ਼ੁਦਕੁਸ਼ੀ ਦਾ ਖਦਸ਼ਾ


author

Anuradha

Content Editor

Related News