ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

Monday, Nov 23, 2020 - 10:51 AM (IST)

ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

ਸਮਾਣਾ (ਦਰਦ)-ਸਮਾਣਾ-ਪਾਤੜਾਂ ਸੜਕ 'ਤੇ ਪਿੰਡ ਨਾਗਰੀ ਨੇੜੇ 2 ਕਾਰਾਂ ਦਰਮਿਆਨ ਆਹਮੋ-ਸਾਹਮਣੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਭੈਣ-ਭਰਾ ਦੀ ਮੌਤ ਹੋ ਗਈ, ਜਦਕਿ ਦੋਵੇਂ ਕਾਰਾਂ 'ਚ ਸਵਾਰ 2 ਲੜਕੀਆਂ ਸਣੇ 5 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਉਨ੍ਹਾਂ ਦੀ ਗੰਭੀਰ ਹਾਲਤ ਵੇਖਦਿਆਂ ਡਾਕਟਰਾਂ ਵੱਲੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ ਜਿਥੇ ਉਨ੍ਹਾਂ 'ਚੋਂ 2 ਦੀ ਹਾਲਤ ਜ਼ਿਆਦਾ ਗੰਭੀਰ ਹੋਣ 'ਤੇ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ, ਜੰਮੂ ਸਣੇ ਕਈ ਰੂਟਾਂ 'ਤੇ ਅੱਜ ਤੋਂ ਚੱਲਣਗੀਆਂ ਟਰੇਨਾਂ

ਸਿਵਲ ਹਸਪਤਾਲ ਸਮਾਣਾ 'ਚ ਐਤਵਾਰ ਸਵੇਰੇ ਪਹੁੰਚੇ ਮ੍ਰਿਤਕਾ ਯੋਗਿਤਾ ਦੇਵੀ (31) ਦੇ ਪਤੀ ਐਡਵੋਕੇਟ ਰਾਮਫਲ ਨਿਵਾਸੀ ਪਿੰਡ ਸਾਰੰਗਪੁਰ ਜ਼ਿਲਾ ਹਿਸਾਰ ਨੇ ਦੱਸਿਆ ਕਿ ਉਸ ਦੀ ਪਤਨੀ ਪੋਸਟ ਆਫਿਸ 'ਚ ਕੰਮ ਕਰਦੇ ਆਪਣੇ ਭਰਾ ਯੋਗੇਸ਼ (29) ਪੁੱਤਰ ਜਗਦੀਸ਼ ਚੰਦ ਨਿਵਾਸੀ ਪਿੰਡ ਸਦਲਪੁਰ ਜ਼ਿਲਾ ਹਿਸਾਰ ਅਤੇ ਆਪਣੀਆਂ ਦੋ ਸਹੇਲੀਆਂ ਸੁਨੀਤਾ (25), ਸੰਜੂ (25) ਦੋਵੇਂ ਨਿਵਾਸੀ ਗ੍ਰਾਮ ਮਾਮੜ ਖੇੜਾ ਜ਼ਿਲਾ ਹਿਸਾਰ ਨਾਲ ਮੋਹਾਲੀ 'ਚ ਅਦਾਲਤੀ ਪ੍ਰੀਖਿਆ ਦੇ ਕੇ ਸ਼ਨੀਵਾਰ ਸ਼ਾਮ ਵਾਪਸ ਆਪਣੇ ਪਿੰਡ ਜਾ ਰਹੇ ਸਨ। ਪਿੰਡ ਨਾਗਰੀ ਨੇੜੇ ਸਾਹਮਣੇ ਤੋਂ ਆ ਰਹੀ ਇਕ ਕਾਰ ਦੇ ਨਾਲ ਹਾਦਸਾ ਵਾਪਰ ਗਿਆ ਜਿਸ 'ਚ ਸਮਾਣਾ 'ਚ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਆ ਰਹੇ ਸੰਤ ਨਾਥ ਨਿਵਾਸੀ ਮਲੇਰਕੋਟਲਾ, ਕਰਨੈਲ ਸਿੰਘ ਨਿਵਾਸੀ ਫਤਿਹਾਬਾਦ ਅਤੇ ਜਗਰੂਪ ਸਿੰਘ ਨਿਵਾਸੀ ਹਿਸਾਰ ਸਵਾਰ ਸਨ।
PunjabKesariਇਹ ਵੀ ਪੜ੍ਹੋ : ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਹ ਗੱਲ, ਇੰਝ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ

ਸੂਚਨਾ ਮਿਲਣ 'ਤੇ ਥਾਣਾ ਸਦਰ ਪੁਲਸ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਅਤੇ ਮਵੀਕਲਾਂ ਚੌਕੀ ਮੁਖੀ ਸਬ-ਇੰਸਪੈਕਟਰ ਸਾਹਿਬ ਸਿੰਘ ਪੁਲਸ ਪਾਰਟੀਆਂ ਸਣੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਜਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਪਹੁੰਚਾਇਆ ਜਦੋਂ ਕਿ ਕਟਰ ਦੀ ਮਦਦ ਨਾਲ ਕਾਰ ਦੇ ਕੁਝ ਹਿੱਸਿਆਂ ਨੂੰ ਕੱਟ ਕੇ ਲੜਕੀਆਂ ਨੂੰ ਬਾਹਰ ਕੱਢਿਆ ਗਿਆ। ਸਿਵਲ ਹਸਪਤਾਲ ਸਮਾਣਾ ਲਿਆਉਣ 'ਤੇ ਡਾਕਟਰਾਂ ਨੇ ਯੋਗਿਤਾ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਪਟਿਆਲਾ ਰੈਫ਼ਰ ਕੀਤੇ ਗਏ ਉਸ ਦੇ ਭਰਾ ਯੋਗੇਸ਼ ਦੀ ਉਥੇ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਦੀ ਸੁੱਖਾ ਗੈਂਗ ਨੇ ਲਈ ਜ਼ਿੰਮੇਵਾਰੀ, ਫੇਸਬੁੱਕ 'ਤੇ ਦਿੱਤੀ ਚਿਤਾਵਨੀ

ਮਵੀਕਲਾਂ ਪੁਲਸ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਜਦਕਿ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਹਾਦਸਾ ਗ੍ਰਸਤ ਕਾਰਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਸ਼ਰੂ ਕਰ ਦਿੱਤੀ ਗਈ ਹੈ।


author

Baljeet Kaur

Content Editor

Related News