ਬੱਕਰੇ ਦੀ ਮਾਂ ਕਦੋਂ ਤੱਕ ਸੁੱਖ ਮਨਾਵੇਗੀ ਆਖਿਰ ਬਾਦਲਾਂ ਨੂੰ ਜੇਲ ਜਾਣਾ ਹੀ ਪਵੇਗਾ: ਸਦੀਕ

Tuesday, Apr 23, 2019 - 04:15 PM (IST)

ਬੱਕਰੇ ਦੀ ਮਾਂ ਕਦੋਂ ਤੱਕ ਸੁੱਖ ਮਨਾਵੇਗੀ ਆਖਿਰ ਬਾਦਲਾਂ ਨੂੰ ਜੇਲ ਜਾਣਾ ਹੀ ਪਵੇਗਾ: ਸਦੀਕ

ਸਮਾਲਸਰ(ਸੁਰਿੰਦਰ) : ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ 'ਚ ਪਿੰਡਾ ਦੇ ਕੀਤੇ ਤੂਫਾਨੀ ਦੌਰੇ ਦੌਰਾਨ ਵੱਖ-ਵੱਖ ਪਿੰਡਾਂ 'ਚ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ਾਂਤਮਈ ਤਰੀਕੇ ਨਾਲ ਰੋਸ ਕਰਦੀਆਂ ਸੰਗਤਾਂ 'ਤੇ ਕੀਤੇ ਤਸ਼ੱਦਦ ਦੀ ਸਜ਼ਾ ਲੋਕ ਇਨ੍ਹਾਂ ਚੋਣਾਂ 'ਚ ਜ਼ਰੂਰ ਦੇਣਗੇ।

ਉਨ੍ਹਾਂ ਕਿਹਾ ਕਿ ਬੱਕਰੇ ਦੀ ਮਾਂ ਆਖਿਰ ਕਦੋਂ ਤੱਕ ਸੁੱਖ ਮਨਾਵੇਗੀ। ਪੰਜਾਬ ਸਰਕਾਰ ਵਲੋ ਬਣਾਈ ਐਸ.ਆਈ.ਟੀ. ਦੀ ਜਾਂਚ ਪੂਰੀ ਹੋਣ 'ਤੇ ਬਾਦਲਾਂ ਨੂੰ ਜੇਲ ਜਾਣਾ ਹੀ ਪਵੇਗਾ। ਸੇਖਾ ਕਲਾਂ ਵਿਖੇ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੂੰ ਯੂਥ ਕਾਂਗਰਸੀ ਆਗੂ ਹਰਦੀਸ਼ ਸਿੰਘ ਸਿੱਧੂ ਦੀ ਅਗਵਾਈ 'ਚ ਸਮੂਹ ਨਗਰ ਨਿਵਾਸੀਆਂ ਨੇ ਲੱਡੂਆਂ ਨਾਲ ਤੋਲ ਕਿ ਵੱਧ ਵੋਟਾਂ ਨਾਲ ਜਿਤਾਉਣ ਦਾ ਵਾਅਦਾ ਕੀਤਾ।


author

cherry

Content Editor

Related News