ਸਮੱਗਰ ਸਿੱਖਿਆ ਪ੍ਰੋਗਰਾਮ : ਕੇਂਦਰ ਵੱਲੋਂ ਪੰਜਾਬ ਲਈ 1,181 ਕਰੋੜ ਦੀ ਵੰਡ ਦੀ ਤਜਵੀਜ਼

Friday, Feb 03, 2023 - 01:56 PM (IST)

ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਸਿੱਖਿਆ ਨੂੰ ਅੱਗੇ ਵਧਾਉਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ, ਉੱਥੇ ਹੀ ਕੇਂਦਰੀ ਸਿੱਖਿਆ ਮੰਤਰਾਲੇ ਨੇ ਕੇਂਦਰ ਵੱਲੋਂ ਸਪਾਂਸਰ 'ਸਮੱਗਰ ਸਿੱਖਿਆ ਪ੍ਰੋਗਰਾਮ' ਤਹਿਤ ਵਿੱਤੀ ਸਾਲ 2023-24 'ਚ ਸੂਬੇ ਲਈ 1,181.30 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ ਰੱਖਿਆ ਹੈ। ਕੇਂਦਰੀ ਮੰਤਰਾਲੇ ਵੱਲੋਂ ਸੂਬਾ ਸਰਕਾਰ ਨੂੰ ਅਗਲੇ ਮਹੀਨੇ ਤੱਕ ਆਪਣੀ ਯੋਜਨਾ ਪੇਸ਼ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : ਹੋਟਲਾਂ 'ਚ ਜਿਸਮਫ਼ਿਰੋਸ਼ੀ ਦਾ ਚੱਲ ਰਿਹਾ ਸੀ ਧੰਦਾ, ਪੁਲਸ ਨੂੰ ਦੇਖ ਮੁੰਡੇ-ਕੁੜੀਆਂ ਦੇ ਉੱਡੇ ਹੋਸ਼ (ਤਸਵੀਰਾਂ)

ਇਸ ਦੀ ਕੁੱਲ ਅਲਾਟਮੈਂਟ 'ਚੋਂ 708 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਆਉਣਗੇ, ਜਦੋਂ ਕਿ ਬਾਕੀ 472.52 ਕਰੋੜ ਰੁਪਏ ਸੂਬਾ ਸਰਕਾਰ ਵੱਲੋਂ ਪਾਏ ਜਾਣਗੇ। ਇਸ ਦਾ ਮਕਸਦ ਐਲੀਮੈਂਟਰੀ ਅਤੇ ਸੈਕੰਡਰੀ ਪੱਧਰ 'ਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਯਕੀਨੀ ਬਣਾਉਣਾ ਹੈ। ਕੇਂਦਰ ਅਤੇ ਸੂਬਾ ਸਰਕਾਰਾ ਵੱਲੋਂ ਇਸ ਦੇ ਲਈ ਸਾਂਝੇ ਤੌਰ 'ਤੇ 60:40 ਸ਼ੇਅਰਿੰਗ ਦੇ ਆਧਾਰ 'ਤੇ ਫੰਡ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਅਗਲੇ ਰਾਜਪਾਲ ਬਣਨ ਬਾਰੇ 'ਕੈਪਟਨ' ਨੇ ਤੋੜੀ ਚੁੱਪੀ, ਮੀਡੀਆ ਨੂੰ ਆਖੀ ਇਹ ਵੱਡੀ ਗੱਲ

ਇਸ ਬਾਰੇ ਗੱਲਬਾਤ ਕਰਦਿਆਂ ਸਕੂਲ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸਕੂਲਾਂ 'ਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਕਈ ਨਵੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਇਕ ਵਿਸਥਾਰ ਪੂਰਵਰਕ ਸਲਾਨਾ ਕਾਰਜ ਯੋਜਨਾ ਨੂੰ ਪ੍ਰਵਾਨਗੀ ਲਈ ਕੇਂਦਰੀ ਸਿੱਖਿਆ ਮੰਤਰਾਲੇ ਨੂੰ ਭੇਜਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News