ਸਲਿਲ ਮਹਿੰਦਰੂ ਦੀ ਖ਼ੁਦਕੁਸ਼ੀ ਦੇ ਮਾਮਲੇ ''ਚ ਸੁਸਾਈਟ ਨੋਟ ਆਇਆ ਸਾਹਮਣੇ, ਹੋਏ ਕਈ ਖੁਲਾਸੇ

Wednesday, Jul 08, 2020 - 05:39 PM (IST)

ਸਲਿਲ ਮਹਿੰਦਰੂ ਦੀ ਖ਼ੁਦਕੁਸ਼ੀ ਦੇ ਮਾਮਲੇ ''ਚ ਸੁਸਾਈਟ ਨੋਟ ਆਇਆ ਸਾਹਮਣੇ, ਹੋਏ ਕਈ ਖੁਲਾਸੇ

ਜਲੰਧਰ (ਕਮਲੇਸ਼, ਸੁਧੀਰ)— ਸਥਾਨਕ ਮਹਿੰਦਰੂ ਮੁਹੱਲੇ 'ਚ ਵੀਰਵਾਰ ਨੂੰ ਖ਼ੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਖਤਮ ਕਰਨ ਵਾਲੇ ਸਲਿਲ ਮਹਿੰਦਰੂ ਦਾ ਸੁਸਾਈਡ ਨੋਟ ਸਾਹਮਣੇ ਆ ਗਿਆ, ਜਿਸ ਤੋਂ ਕਈ ਖੁਲਾਸੇ ਹੋਏ ਹਨ। ਮਹਿੰਦਰੂ ਪਰਿਵਾਰ ਨੇ ਸੁਸਾਈਡ ਨੋਟ ਨੂੰ ਸਾਹਮਣੇ ਲਿਆਉਂਦੇ ਹੋਏ ਸਲਿਲ ਦੇ ਸਹੁਰਾ ਪਰਿਵਾਰ 'ਤੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਲਾਏ ਹਨ।

ਇਹ ਵੀ ਪੜ੍ਹੋ: 10 ਸਾਲ ਦੀ ਉਮਰ 'ਚ ਮਾਰੀਆਂ ਵੱਡੀਆਂ ਮੱਲਾਂ, ਲਾਂਚ ਕੀਤੀ 'ਮਿਸ਼ਨ ਫਤਿਹ' ਨਾਂ ਦੀ ਵੈੱਬਸਾਈਟ

ਪਰਿਵਾਰ ਨੇ ਪੁਲਸ 'ਤੇ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਨੂੰ ਸੁਸਾਈਡ ਨੋਟ ਨਾਲ ਸਲਿਲ ਦੇ ਵਿਆਹ ਦੀਆਂ ਫੋਟੋਜ਼ ਅਤੇ ਵੀਡੀਓ ਵੀ ਸੌਂਪ ਦਿੱਤੇ ਸਨ। ਇਸ ਦੇ ਨਾਲ ਹੀ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਦਿੱਤੀਆਂ ਧਮਕੀਆਂ ਦੀ ਕਾਲ ਰਿਕਾਰਡਿੰਗ ਵੀ ਪੁਲਸ ਨੂੰ ਦੇ ਦਿੱਤੀ ਗਈ ਪਰ ਇਸ ਦੇ ਬਾਵਜੂਦ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਸਲਿਲ ਮਹਿੰਦਰੂ ਦੇ ਪਿਤਾ ਰਾਜੇਸ਼ ਕੁਮਾਰ ਰਾਜਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਲਿਲ ਦਾ ਸਸਕਾਰ ਹੋਣ ਤੋਂ ਬਾਅਦ ਜਦ ਕਮਰੇ 'ਚ ਪਏ ਕਾਗਜ਼ ਚੈੱਕ ਕੀਤੇ ਤਾਂ ਉਨ੍ਹਾਂ ਨੂੰ ਸਲਿਲ ਵੱਲੋਂ ਲਿਖਿਆ ਹੋਇਆ ਸੁਸਾਈਡ ਨੋਟ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁਸਾਈਡ ਨੋਟ ਪੁਲਸ ਨੂੰ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸਲਿਲ ਦੇ ਦੋਸਤਾਂ ਵੱਲੋਂ ਉਸ ਨੂੰ ਵਾਰ-ਵਾਰ ਫੋਨ ਕਰਨ 'ਤੇ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਉਹ ਉਸ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਸਲਿਲ ਨੇ ਆਪਣੇ ਕਮਰੇ 'ਚ ਪੱਖੇ ਨਾਲ ਫਾਹ ਲਾ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ।

ਇਹ ਵੀ ਪੜ੍ਹੋ:  ਬਰਾਤ ਬੂਹੇ 'ਤੇ ਪੁੱਜਣ ਸਮੇਂ ਲਾੜੀ ਹੋਈ ਘਰੋਂ ਫ਼ਰਾਰ, ਟੁੱਟੇ ਲਾੜੇ ਦੇ ਸਾਰੇ ਸੁਫ਼ਨੇ

ਆਪਣੇ ਇਕ ਫੋਨ ਤੋਂ ਦੂਜੇ ਫੋਨ ਦੇ ਵ੍ਹਟਸਐਪ 'ਤੇ ਭੇਜਿਆ ਸੀ ਸੁਸਾਈਡ ਨੋਟ
ਸਲਿਲ ਦੇ ਪਰਿਵਾਰ ਨੇ ਦੱਸਿਆ ਕਿ ਉਸ ਕੋਲ ਦੋ ਫੋਨ ਸਨ ਅਤੇ ਉਸ ਨੇ ਆਪਣੇ ਇਕ ਨੰਬਰ ਤੋਂ ਦੂਜੇ ਨੰਬਰ 'ਤੇ ਸੁਸਾਈਡ ਨੋਟ ਲਿਖ ਕੇ ਵ੍ਹਟਸਐਪ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸਲਿਲ ਨੇ ਕਾਗਜ਼ 'ਤੇ ਵੀ ਸੁਸਾਈਡ ਨੋਟ ਲਿਖਿਆ ਸੀ।

ਪੈਸਿਆਂ ਦੇ ਜ਼ੋਰ 'ਤੇ ਚੁੱਕ ਲੈਣ ਦੀਆਂ ਦਿੰਦੇ ਸਨ ਧਮਕੀਆਂ
ਸਲਿਲ ਨੇ ਆਪਣੇ ਸੁਸਾਈਡ ਨੋਟ 'ਚ ਜ਼ਿਕਰ ਕੀਤਾ ਹੈ ਕਿ ਉਹ ਵਿਆਹ ਤੋਂ ਪਹਿਲਾਂ ਆਪਣੀ ਪਤਨੀ ਦੇ ਨਾਲ 3 ਸਾਲ ਰਿਲੇਸ਼ਨ 'ਚ ਰਿਹਾ। ਉਸ ਨੇ ਵਿਆਹ ਤੋਂ ਬਾਅਦ ਪਤਨੀ ਨੂੰ 4 ਲੱਖ ਰੁਪਏ ਵੀ ਦਿੱਤੇ। ਪਤਨੀ ਆਸਟ੍ਰੇਲੀਆ ਚਲੀ ਗਈ ਅਤੇ ਉੱਥੇ ਜਾ ਕੇ ਉਸ ਨੂੰ ਫੋਨ ਤੋਂ ਬਲਾਕ ਕਰ ਦਿੱਤਾ। ਪਤਨੀ ਦਾ ਭਰਾ ਪੈਸਿਆਂ ਦੇ ਦਮ 'ਤੇ ਉਸ ਨੂੰ ਚੁੱਕ ਲੈਣ ਦੀਆਂ ਧਮਕੀਆਂ ਵੀ ਦੇਣ ਲੱਗਾ ਸੀ।
ਇਹ ਵੀ ਪੜ੍ਹੋ:  ਪੰਜਾਬ ਸਰਕਾਰ ਦੇ ਸ਼ਗਨ ਦਾ ਇੰਤਜ਼ਾਰ ਕਰ ਰਹੀਆਂ ਨੇ ਜਲੰਧਰ ਜ਼ਿਲ੍ਹੇ ਦੀਆਂ 2074 ਲਾੜੀਆਂ

ਵਿਆਹ ਦੀਆਂ ਤਸਵੀਰਾਂ 'ਚ ਉਸ ਦੀ ਸੱਸ ਵੀ ਮੌਜੂਦ
ਮਹਿੰਦਰੂ ਪਰਿਵਾਰ ਨੇ ਦੱਸਿਆ ਕਿ ਸਲਿਲ ਨੇ ਨਕੋਦਰ ਕੋਲ ਸਥਿਤ ਧਾਰਮਿਕ ਅਸਥਾਨ 'ਚ 17 ਦਸੰਬਰ 2019 ਨੂੰ ਵਿਆਹ ਕਰਵਾਇਆ ਸੀ। ਵਿਆਹ 'ਚ ਉਸ ਦੀ ਸੱਸ ਅਤੇ ਸਲਿਲ ਦਾ ਪੂਰਾ ਪਰਿਵਾਰ ਮੌਜੂਦ ਦਿਸ ਰਿਹਾ ਹੈ।

ਫੋਰੈਂਸਿਕ ਜਾਂਚ ਲਈ ਭੇਜਿਆ ਸੁਸਾਈਡ ਨੋਟ : ਐੱਸ. ਐੱਚ. ਓ.
ਥਾਣਾ ਨੰ. 2 ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸੁਸਾਈਡ ਨੋਟ ਨੂੰ ਕਬਜ਼ੇ 'ਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਦੁੱਖਭਰੀ ਖਬਰ: ਪਿਓ-ਪੁੱਤ ਨੇ ਇਕੋ ਹੀ ਰਾਤ ਨੂੰ ਕੀਤੀ ਖ਼ੁਦਕੁਸ਼ੀ, ਸੋਗ 'ਚ ਡੁੱਬਾ ਪਰਿਵਾਰ


author

shivani attri

Content Editor

Related News