ਮਾਮਲਾ ਮਾਸਟਰ ਸਲੀਮ ਦੀ ਭਰਜਾਈ ਦੀ ਮੌਤ ਦਾ, ਦੋਸ਼ੀ ਦੀ ਭਾਲ ਜਾਰੀ
Friday, Sep 20, 2019 - 12:15 PM (IST)
ਜਲੰਧਰ (ਮ੍ਰਿਦੁਲ)—ਨਕੋਦਰ ਚੌਕ ਦੇ ਕੋਲ ਸਥਿਤ ਨਾਰੀ ਨਿਕੇਤਨ ਕੋਲ ਆਪਣੇ ਪਿਤਾ ਨਾਲ ਮੋਟਰਸਾਈਕਲ 'ਤੇ ਜਾ ਰਹੀ ਮਾਸਟਰ ਸਲੀਮ ਦੀ ਭਰਜਾਈ ਪ੍ਰਵੀਨ ਦੀ ਹਾਦਸੇ ਵਿਚ ਹੋਈ ਮੌਤ ਦੇ ਮਾਮਲੇ ਵਿਚ ਪੁਲਸ ਮੁਲਜ਼ਮ ਟਿੱਪਰ ਚਾਲਕ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ ਪਰ ਫਿਲਹਾਲ ਪੁਲਸ ਦੀ ਗ੍ਰਿਫਤ ਤੋਂ ਮੁਲਜ਼ਮ ਟਿੱਪਰ ਚਾਲਕ ਦੂਰ ਹੈ।
ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਟਿੱਪਰ ਚਾਲਕ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿਤਾ ਦੇ ਨਾਲ ਜਾ ਰਹੀ ਮਾਸਟਰ ਸਲੀਮ ਦੀ ਭਾਰਜਾਈ ਪ੍ਰਵੀਨ ਪਤਨੀ ਪਰਵੇਜ ਇਕ ਨਿੱਜੀ ਹਸਪਤਾਲ ਵਿਚ ਚੈੱਕਅਪ ਲਈ ਜਾ ਰਹੀ ਸੀ। ਜਿੱਥੇ ਰਾਹ ਵਿਚ ਨਾਰੀ ਨਿਕੇਤਰ ਦੇ ਸਾਹਮਣੇ ਆਉਂਦੇ ਉਨ੍ਹਾਂ ਨੇ ਯੂ-ਟਰਨ ਲਿਆ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਿੱਪਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਪਿਤਾ ਮਨੋਹਰ ਲਾਲ ਇਕ ਸਾਈਡ 'ਤੇ ਡਿੱਗ ਗਏ ਜਦਕਿ ਪ੍ਰਵੀਨ ਨੂੰ ਟਿੱਪਰ ਦਾ ਅਗਲਾ ਟਾਇਰ ਘਸੀਟਦਾ ਹੋਇਆ ਲੈ ਗਿਆ। ਹਾਦਸੇ ਦੌਰਾਨ ਪਿਤਾ ਮਨੋਹਰ ਲਾਲ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਿੱਥੇ ਇਲਾਜ ਦੌਰਾਨ ਪ੍ਰਵੀਨ ਦੀ ਮੌਤ ਹੋ ਗਈ। ਹਾਦਸੇ ਦੇ ਬਾਅਦ ਮੁਲਜ਼ਮ ਟਿੱਪਰ ਚਾਲਕ ਫਰਾਰ ਹੋ ਗਿਆ, ਜਿਸ ਨੂੰ ਪੁਲਸ 24 ਘੰਟੇ ਤੱਕ ਨਹੀਂ ਲੱਭ ਸਕੀ ਹੈ।