ਸੇਲ ਟੈਕਸ ਇੰਸਪੈਕਟਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
Wednesday, Jan 13, 2021 - 05:53 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਵਿਜੀਲੈਂਸ ਰੇਂਜ ਦੀ ਟੀਮ ਵੱਲੋਂ ਫ਼ਾਜ਼ਿਲਕਾ ਦੇ ਸੇਲ ਟੈਕਸ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ þ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਰੇਂਜ ਫ਼ਰੀਦਕੋਟ ਦੇ ਸੀਨੀਅਰ ਕਪਤਾਨ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀਪਕ ਗੋਇਲ ਨੇ ਵਿਜੀਲੈਂਸ ਵਿਭਾਗ ਮੋਗਾ ਦੇ ਡੀ.ਐੱਸ.ਪੀ. ਕੇਵਲ ਕ੍ਰਿਸ਼ਨ ਕੋਲ ਸ਼ਿਕਾਇਤ ਕੀਤੀ ਕਿ ਉਸਦੇ ਪਿਤਾ ਅਸ਼ੋਕ ਕੁਮਾਰ ਦੀ ਫ਼ਰੀਦ ਇੰਟਰਪ੍ਰਾਈਜਜ਼ ਨਾਮ ਦੀ ਫਰਮ ਫ਼ਰੀਦਕੋਟ ਵਿਖੇ ਹੈ, ਲੁਧਿਆਣਾ ਤੋਂ ਪਲਾਸਟਿਕ ਦਾਣਾ ਲਿਆਉਂਦੇ ਸਮੇਂ ਫਾਜ਼ਿਲਕਾ ਦੇ ਈ.ਟੀ.ਓ. ਰਾਜੀਵ ਪੁਰੀ ਵੱਲੋਂ ਕੈਂਟਰ ਰੋਕ ਕੇ ਚੈੱਕ ਕੀਤਾ ਗਿਆ ਅਤੇ ਪਲਾਸਟਿਕ ਦਾਣੇ ਦਾ ਬਿੱਲ ਨਾ ਹੋਣ ਕਰਕੇ ਚਲਾਨ ਕੱਟ ਕੇ ਕੈਂਟਰ ਨੂੰ ਥਾਣਾ ਬਾਘਾਪੁਰਾਣਾ ਵਿਖੇ ਬੰਦ ਕੀਤੀ ਗਿਆ ਸੀ। ਜਦੋਂ ਸ਼ਿਕਾਇਤਕਰਤਾ ਨੂੰ ਚਲਾਨ ਪ੍ਰਾਪਤ ਹੋਇਆ ਤਾਂ ਉਸ ’ਤੇ ਰਾਜੀਵ ਪੁਰੀ ਈ.ਟੀ.ਓ. ਦਾ ਨੰਬਰ ਲਿਖਿਆ ਹੋਇਆ ਸੀ ਅਤੇ ਸ਼ਿਕਾਇਤ ਕਰਤਾ ਨੇ ਈ.ਟੀ.ਓ. ਨਾਲ ਗੱਲ ਕੀਤੀ ਤਾਂ ਉਸਨੂੰ ਗਿੱਦੜਬਾਹਾ ਦੇ ਇਕ ਢਾਬੇ ’ਤੇ ਵਿਕਾਸ ਕੁਮਾਰ ਇੰਨਪੈਕਟਰ ਨੂੰ ਮਿਲਣ ਲਈ ਕਿਹਾ ਅਤੇ ਜਦੋਂ ਸ਼ਿਕਾਇਤਕਰਤਾ ਵਿਕਾਸ ਕੁਮਾਰ ਨੂੰ ਮਿਲਿਆ ਤਾਂ ਉਸਨੇ ਇਹ ਕਿਹਾ ਕਿ ਉਸਨੂੰ 118 ਪ੍ਰਤੀਸ਼ਤ ਜੁਰਮਾਨਾ ਪੈ ਸਕਦਾ ਹੈ।
ਇਸ ਤੋਂ ਬਚਾਉਣ ਲਈ ਵਿਕਾਸ ਕੁਮਾਰ ਨੇ 80,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਜਿਸ’ਤੇ ਸੌਦਾ 40,000 ਰੁਪਏ ਵਿਚ ਤੈਅ ਹੋ ਗਿਆ। ਇਸ ਤੋਂ ਬਾਅਦ ਵਿਜੀਲੈਂਸ ਬਿਓਰੋ ਵੱਲੋਂ ਨਿਯਮਾਂ ਅਨੁਸਾਰ ਟਰੈਪ ਲਗਾ ਕੇ ਵਿਕਾਸ ਕੁਮਾਰ ਸੇਲ ਟੈਕਸ ਇੰਸਪੈਕਟਰ ਮੋਬਾਇਲ ਵਿੰਗ ਫ਼ਾਜ਼ਿਲਕਾ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਮਲੋਟ ਵਿਖੇ ਕਾਬੂ ਕਰਕੇ ਥਾਣਾ ਵਿਜੀਲੈਂਸ ਬਿਓਰੋ ਰੇਂਜ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 1 ਮਿਤੀ ਦਰਜ ਕਰ ਲਿਆ ਗਿਆ ਜਦਕਿ ਦੂਸਰੇ ਦੋਸ਼ੀ ਰਾਜੀਵ ਪੁਰੀ ਈ.ਟੀ.ਓ. ਨੂੰ ਗਿ੍ਰਫਤਾਰ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।