ਘਰਾਂ ''ਚ ਪਟਾਕੇ ਸੋਟਰ ਕਰਨਾ ਬਣ ਸਕਦੈ ਹਾਦਸੇ ਦਾ ਕਾਰਨ, ਰਹੋ ਸਾਵਧਾਨ!

Tuesday, Sep 26, 2017 - 02:57 PM (IST)

ਘਰਾਂ ''ਚ ਪਟਾਕੇ ਸੋਟਰ ਕਰਨਾ ਬਣ ਸਕਦੈ ਹਾਦਸੇ ਦਾ ਕਾਰਨ, ਰਹੋ ਸਾਵਧਾਨ!

ਤਪਾ ਮੰਡੀ (ਢੀਂਗਰਾ) — ਲੋਕਲ ਪ੍ਰਸ਼ਾਸਨ ਦੀ ਨੀਂਦ ਜੇਕਰ ਸਮਾਂ ਰਹਿੰਦੇ ਨਾ ਖੁੱਲ੍ਹੀ ਤਾਂ ਸੋਲਰ ਘਰਾਟ ਵਾਲਾ ਹਾਦਸਾ ਤਪਾ 'ਚ ਵੀ ਜਲਦ ਹੀ ਹੋ ਸਕਦਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਵਾਰ ਪਟਾਕਾ ਵਪਾਰੀਆਂ ਨੇ ਆਪਣੇ ਗੋਦਾਮਾਂ 'ਚ ਪਟਾਕਾ ਸਟੋਰ ਕਰਨ ਦੀ ਜਗ੍ਹਾ ਆਪਣੇ ਘਰਾਂ 'ਚ ਪਟਾਕੇ ਸਟੋਰ ਕਰਨ ਨੂੰ ਪਹਿਲ ਦਿੱਤੀ ਹੈ ਕਿਉਂਕਿ ਪ੍ਰਸ਼ਾਸਨ ਦੀ ਨਜ਼ਰ ਜ਼ਿਆਦਾਤਰ ਗੋਦਾਮਾਂ 'ਤੇ ਹੁੰਦੀ ਹੈ।
ਵਪਾਰੀਆਂ ਨੇ ਸ਼ਹਿਰ ਦੀ ਹਰੇਕ ਗਲੀ, ਬਸਤੀ, ਕਾਲੋਨੀ ਦੇ ਕਈ ਘਰਾਂ 'ਚ ਪਟਾਕੇ ਸਟੋਰ ਕੀਤੇ ਹੋਏ ਹਨ, ਜੋ ਕਦੇ ਵੀ ਕਿਸੇ ਵੱਡੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਇਸ ਮਾਮਲੇ 'ਚ ਜਦ ਤਹਿਸੀਲਦਾਰ ਤਪਾ ਬਲਕਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਘਰਾਂ 'ਚ ਪਟਾਕਾ ਸਟੋਰ ਕਰਨ 'ਤੇ ਵਪਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਤੇ ਫਿਰ ਵੀ ਜੇਕਰ ਕੀਤੇ ਘਰ 'ਚ ਪਟਾਕੇ ਸਟੋਰ ਕਰਨ ਦੀ ਸੂਚਨਾ ਮਿਲੀ ਤਾਂ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਟਾਕੇ ਵੇਚਣ ਜਾਂ ਸਟੋਰ ਕਰਨ ਲਈ ਪ੍ਰਸ਼ਾਸਨ ਵਲੋਂ ਘੁੰਨਸ ਰੋਡ 'ਤੇ ਸ਼ਾਮਾ ਪਬਲਿਕ ਸਕੂਲ ਦੇ ਨੇੜੇ ਜਲਦ ਹੀ ਖੁੱਲ੍ਹੀ ਜਗ੍ਹਾ ਦਾ ਪ੍ਰੰਬਧ ਕੀਤਾ ਜਾ ਰਿਹਾ ਹੈ।


Related News